ਸ਼ਨਾਖ਼ਤੀ ਕਾਰਡ ਤੋਂ ਪਹਿਲਾਂ 'ਸਿੰਘ' ਸ਼ਬਦ ਤੇ ਬਾਅਦ ਵਿਚ ਗ਼ਾਇਬ ਹੋਇਆ 'ਸ੍ਰੀ' ਸ਼ਬਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੁਧਿਆਣਾ ਦੇ ਪੱਖੋਵਾਲ ਸੜਕ 'ਤੇ ਪੈਂਦੇ ਪਿੰਡ ਦਾਦਾ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਨਿਗਰਾਨੀ ਵਿਚ ਚੱਲ ਰਹੇ ਸਾਹਿਬੇ ਕਮਾਲ ਸਰਬੰਸ਼ਦਾਨੀ..........

School Name Flex Board And New Identity Card

ਲੁਧਿਆਣਾ : ਲੁਧਿਆਣਾ ਦੇ ਪੱਖੋਵਾਲ ਸੜਕ 'ਤੇ ਪੈਂਦੇ ਪਿੰਡ ਦਾਦਾ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਨਿਗਰਾਨੀ ਵਿਚ ਚੱਲ ਰਹੇ ਸਾਹਿਬੇ ਕਮਾਲ ਸਰਬੰਸ਼ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਦੇ ਪ੍ਰਬੰਧਕਾਂ ਨੇ ਜਿਹੜੇ ਬੱਚਿਆਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕੀਤੇ, ਉਨ੍ਹਾਂ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਿੰਘ ਸ਼ਬਦ ਗਾਇਬ ਸੀ। ਇਸ ਸੰਬਧੀ ਸਕੂਲ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ ਵਾਲੇ ਦੀ ਗ਼ਲਤੀ ਹੈ ਜਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰਤ ਸ਼ਨਾਖ਼ਤੀ ਕਾਰਡ ਵਾਪਸ ਲੈ ਲਏ ਅਤੇ ਨਵੇਂ ਸ਼ਨਾਖ਼ਤੀ ਕਾਰਡ ਤਿਆਰ ਕੀਤੇ ਗਏ ਹਨ। ਇਸ ਦੀ ਇਕ ਕਾਪੀ ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਨੂੰ ਵੀ ਭੇਜੀ। 

ਹੈਰਾਨੀ ਦੀ ਗੱਲ ਇਹ ਸੀ ਕਿ ਨਵੇਂ ਤਿਆਰ ਕੀਤੇ ਸ਼ਨਾਖ਼ਤੀ ਵਿਚ ਵੀ ਗੁਰੂ ਸਾਹਿਬ ਦੇ ਸਤਿਕਾਰ ਵਿਚ ਸ੍ਰੀ ਸ਼ਬਦ ਨਹੀਂ ਲਿਖਿਆ ਗਿਆ। ਪ੍ਰਬੰਧਕ ਭਾਵੇਂ ਇਸ ਨੂੰ ਅਣਜਾਨੇ ਵਿਚ ਭੁੱਲ ਅਤੇ ਪ੍ਰਿੰਟਿੰਗ ਪ੍ਰੈੱਸ ਦੀ ਗ਼ਲਤੀ ਦੱਸ ਰਹੇ ਹਨ ਪਰ ਸਿੱਖ ਸੰਗਤ ਵਿਚ ਇਸ ਕਰ ਕੇ ਵੀ ਰੋਸ ਹੈ ਕਿਉਂਕਿ ਇਸ ਸਕੂਲ ਦੀ ਪ੍ਰਬੰਧਕੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਹਨ। ਇਸ ਸੰਬਧੀ ਸਿੰਘ ਸਭਾ ਲਹਿਰ ਦੇ ਮੁਖੀ ਭਾਈ ਜਰਨੈਲ ਸਿੰਘ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਜਿਹੜਾ ਵਿਅਕਤੀ ਵੱਡੇ ਅਹੁਦੇ 'ਤੇ ਰਿਹਾ ਹੋਵੇ ਅਤੇ ਉਸ ਦੀ ਨਿਗਰਾਨੀ ਵਿਚ ਗੁਰੂ ਸਾਹਿਬ ਦਾ ਸਤਿਕਾਰ ਨਾ ਹੋਵੇ ।