ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ ਅਤੇ ਸੁਖਮਿੰਦਰ ਸਿੰਘ ਮਾਨ ਨੇ ਅਗਾਉਂ ਜ਼ਮਾਨਤ ਲਈ ਦਿਤੀ ਅਰਜ਼ੀ
ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ ਅਤੇ ਸੁਖਮਿੰਦਰ ਸਿੰਘ ਮਾਨ ਨੇ ਅਗਾਉਂ ਜ਼ਮਾਨਤ ਲਈ ਦਿਤੀ ਅਰਜ਼ੀ
ਫ਼ਰੀਦਕੋਟ, 10 ਅਕਤੂਬਰ (ਗੁਰਿੰਦਰ ਸਿੰਘ): ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਫ਼ਰੀਦਕੋਟ ਦੇ ਤਤਕਾਲੀਨ ਐਸਐਸਪੀ ਸੁਖਮਿੰਦਰ ਸਿੰਘ ਮਾਨ ਨੇ ਚੌਥੇ ਸਪਲੀਮੈਂਟਰੀ ਚਲਾਨ ਰਿਪੋਰਟ ਵਿਚ ਆਈਪੀਸੀ ਦੀ ਧਾਰਾ 118 ਅਤੇ 119 ਦਾ ਵਾਧਾ ਹੋਣ 'ਤੇ ਇਥੇ ਅਦਾਲਤ ਵਿਚ ਅਰਜ਼ੀ ਦੇ ਕੇ ਪੇਸ਼ਗੀ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਪਿਛਲੇ ਦਿਨੀਂ ਪੇਸ਼ ਕੀਤੀ ਗਈ ਚੌਥੀ ਸਪਲੀਮੈਂਟਰੀ ਚਲਾਨ ਰਿਪੋਰਟ ਵਿਚ ਧਾਰਾ 118 ਅਤੇ 119 ਦਾ ਵਾਧਾ ਕੀਤਾ ਸੀ ਜਿਸ ਵਿਚ ਉਕਤ ਪੁਲਿਸ ਅਧਿਕਾਰੀਆਂ ਨੇ ਅਗਾਉਂ ਜ਼ਮਾਨਤ ਦੀਆਂ ਅਰਜ਼ੀਆਂ ਲਾਈਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮੇਧ ਸੈਣੀ ਦੀ ਅਰਜ਼ੀ 'ਤੇ ਬਹਿਸ 12 ਅਕਤੂਬਰ ਨੂੰ ਜਦਕਿ ਸੁਖਮਿੰਦਰ ਸਿੰਘ ਮਾਨ ਦੀ ਅਰਜ਼ੀ 'ਤੇ 13 ਅਕਤੂਬਰ ਨੂੰ ਬਹਿਸ ਹੋਵੇਗੀ | ਵਧੀਕ ਸੈਸ਼ਨਜ਼ ਜੱਜ ਰਾਜੀਵ ਕਾਲੜਾ ਨੇ ਇਸ ਅਰਜ਼ੀ 'ਤੇ ਐਸਆਈਟੀ ਨੂੰ ਨੋਟਿਸ ਜਾਰੀ ਕਰਦਿਆਂ ਆਖਿਆ ਕਿ ਕੇਸ ਨਾਲ ਜੁੜਿਆ ਰਿਕਾਰਡ 12 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇੇ |