ਦਰਬਾਰ ਸਾਹਿਬ 'ਚ TikTok ਵੀਡੀਓ ਬਣਾਉਣ ਵਾਲੀ ਕੁੜੀ ਨੇ ਜਥੇਦਾਰ ਤੋਂ ਮੰਗੀ ਮੁਆਫ਼ੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕੁੜੀ ਨੇ ਕਿਹਾ ਕਿ ਉਹ ਵਿਦਿਆਰਥਣ ਹੈ ਅਤੇ ਪਰਚਾ ਦਰਜ ਹੋਣ ਕਾਰਣ ਬਹੁਤ ਪਰੇਸ਼ਾਨ ਹੈ, ਸੋ ਉਸ ਨੂੰ ਮੁਆਫ਼ ਕੀਤਾ ਜਾਵੇ।

The girl who made the TikTok video at Darbar Sahib apologized to the Jathedar

ਅੰਮ੍ਰਿਤਸਰ- ਇਸੇ ਸਾਲ ਜਨਵਰੀ 'ਚ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਵੀਡੀਓ ਬਣਾ ਕੇ ਟਿਕਟਾਕ 'ਤੇ ਪਾਉਣ ਵਾਲੀ ਦਿੱਲੀ ਨਿਵਾਸੀ ਲੜਕੀ ਨੇ ਅੱਜ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਮ ਪੱਤਰ ਦੇ ਕੇ ਮੁਆਫ਼ੀ ਅਤੇ ਇਸ ਸਬੰਧੀ ਦਰਜ ਕਰਾਇਆ ਪਰਚਾ ਰੱਦ ਕਰਾਉਣ ਦੀ ਮੰਗ ਕੀਤੀ ਹੈ। ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਗੱਲਬਾਤ ਕਰਦਿਆਂ ਲੜਕੀ ਨੇ ਦੱਸਿਆ ਕਿ ਉਸ ਨੇ ਗ਼ਲਤੀ ਨਾਲ ਵੀਡੀਓ ਬਣਾ ਕੇ ਟਿਕਟਾਕ 'ਤੇ ਪਾ ਦਿਤੀ ਸੀ

ਅਤੇ ਵਿਰੋਧ ਹੋਣ 'ਤੇ ਡਿਲੀਟ ਕਰਦਿਆਂ ਸਿੱਖ ਜਗਤ ਤੋਂ ਮੁਆਫ਼ੀ ਵੀ ਮੰਗ ਲਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ 'ਤੇ ਉਸ ਖ਼ਿਲਾਫ਼ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਹੈ। ਉਸ ਨੇ ਕਿਹਾ ਕਿ ਉਹ ਵਿਦਿਆਰਥਣ ਹੈ ਅਤੇ ਪਰਚਾ ਦਰਜ ਹੋਣ ਕਾਰਣ ਬਹੁਤ ਪਰੇਸ਼ਾਨ ਹੈ, ਸੋ ਉਸ ਨੂੰ ਮੁਆਫ਼ ਕੀਤਾ ਜਾਵੇ।

ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਲੜਕੀ ਵੱਲੋਂ ਬਣਾਈ TIK-TOK ਵੀਡੀਓ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨੋਟਿਸ ਲਿਆ ਗਿਆ ਸੀ। SGPC ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ  ਤੇ ਲੜਕੀ ਖਿਲਾਫ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਮਾਮਲਾ ਸਾਈਬਰ ਕਰਾਈਮ ਸੈੱਲ ਨੂੰ ਸੋਪ ਦਿੱਤਾ ਹੈ।

SGPC ਦੇ ਬੁਲਾਰੇ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਫੋਟੋਗ੍ਰਾਫੀ ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸ ਸਬੰਧੀ ਸੂਚਨਾ ਬੋਰਡ ਵੀ ਲਗਾਏ ਗਏ ਸਨ, ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਅੱਖ ਮਚੌਲੀ ਕਰਕੇ ਵੀਡੀਓ ਬਣਾ ਲਈ ਜਾਂਦੀ, ਜੋ ਸਿੱਖ ਮਰਿਆਦਾ ਦੇ ਖਿਲਾਫ ਹੈ, ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।