ਕੇਂਦਰ ਸਰਕਾਰ ਸਿੱਖਾਂ ਦੇ ਜਾਨ-ਮਾਨ ਦੀ ਸੁੱਰਖਿਆ ਯਕੀਨੀ ਬਣਾਵੇ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿਸ ਕਸ਼ਮੀਰ ਦੇ ਪੰਡਿਤਾਂ ਦੀ ਫ਼ਰਿਆਦ......

Prof Kirpal Singh Badungar

ਫਤਿਹਗੜ੍ਹ ਸਾਹਿਬ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿਸ ਕਸ਼ਮੀਰ ਦੇ ਪੰਡਿਤਾਂ ਦੀ ਫ਼ਰਿਆਦ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਤੇ ਜਾ ਕੇ ਆਪਣਾ ਸੀਸ ਭੇਂਟ ਕਰਕੇ ਹਿੰਦੂ ਧਰਮ ਦੀ ਰੱਖਿਆ ਕੀਤੀ, ਉਸੇ ਕਸ਼ਮੀਰ ਵਿਚ ਅੱਜ ਆਜ਼ਾਦ ਭਾਰਤ 'ਚ ਜਿੱਥੇ ਕੇਂਦਰ ਦੀ ਸਰਕਾਰ ਦਾ ਅਸਿੱਧਾ ਰਾਜ ਹੈ। ਉਥੇ ਸਿੱਖਾਂ ਉਤੇ ਹੋ ਰਹੇ ਤਸ਼ੱਦਦ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾਣਾ ਨਿੰਦਣਯੋਗ ਤੇ ਦੁਖਦਾਈ ਹੈ ।

ਪ੍ਰੋ. ਬਡੂੰਗਰ ਨੇ ਕਿਹਾ ਕਿ ਉਥੋਂ ਦੀ ਸਰਕਾਰ ਵਲੋਂ ਵਾਦੀ ਦੇ ਸਿੱਖਾਂ ਨੂੰ ਸੁਰੱਖਿਆ ਮੁੱਹਇਆ ਕਰਵਾਉਣ ਵਿਚ ਨਾਕਾਮ ਰਹਿਣਾ, ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਨਾ ਕਰਨਾ, ਸਿੱਖਾਂ ਦੇ ਹੱਕ ਮਾਰਨੇ, ਸਿੱਖ ਨੌਜੁਵਾਨ ਦੀ ਤਰਾਲ 'ਚ ਕੀਤੀ ਹੱਤਿਆ ਨੂੰ ਲੈ ਕੇ ਕਸ਼ਮੀਰ 'ਚ ਵਸਦੇ ਸਿੱਖਾਂ ਵਿਚ ਬੈਚੇਨੀ ਅਤੇ ਚਿੰਤਾ ਨਿਰੰਤਰ ਵਧ ਰਹੀ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਦਖਲ ਦੇ ਕੇ ਸਿੱਖਾਂ ਦੇ ਜਾਨ-ਮਾਨ ਤੇ ਮਨੁੱਖੀ ਅਧਿਕਾਰਾਂ ਦੀ ਸੁੱਰਖਿਆ ਯਕੀਨੀ ਬਣਾਵੇ।