ਭਾਈ ਹਵਾਰਾ ਦੀ ਚਿੱਠੀ ਨਾਲ ਪੰਥਕ ਹਲਕਿਆਂ 'ਚ ਨਵੀਂ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੀ ਸਰਬਤ ਖਾਲਸਾ ਦੁਆਰਾ ਨਾਮਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਆਸੀ ਤਿਕੜਮਬਾਜੀਆਂ ਵਿਚ ਉਲਝਾਇਆ ਜਾ ਰਿਹਾ ਹੈ........

Jagtar Singh Hawara

ਤਰਨਤਾਰਨ : ਕੀ ਸਰਬਤ ਖਾਲਸਾ ਦੁਆਰਾ ਨਾਮਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਆਸੀ ਤਿਕੜਮਬਾਜੀਆਂ  ਵਿਚ ਉਲਝਾਇਆ ਜਾ ਰਿਹਾ ਹੈ? ਇਹ ਸਵਾਲ ਪਿਛਲੇ ਕੁਝ ਦਿਨਾਂ ਤੋ ਪੰਥਕ ਹਲਕਿਆਂ ਵਿਚ ਉਠ ਰਿਹਾ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਇਕ ਨੇੜੇ ਦੇ ਸਾਥੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਦਸਿਆ ਕਿ ਅਣਗਿਣਤ ਲੋਕਾਂ ਨੇ 10 ਨਵੰਬਰ 2015 ਨੂੰ ਜੈਕਾਰਿਆਂ ਦੀ ਗੂੰਜ ਵਿਚ ਜਥੇਦਾਰ ਮਨਿੰਆ ਸੀ ਪਰ ਹੁਣ ਸ਼ਾਇਦ ਉਂਗਲਾਂ ਤੇ ਗਿਣੇ ਜਾਣ ਵਾਲੇ ਹੀ ਭਾਈ ਹਵਾਰਾ ਦੀ ਜਥੇਦਾਰੀ ਨੂੰ ਮਾਨਤਾ ਦਿੰਦੇ ਹਨ।

ਇਸ ਪਿਛੇ ਮਨਿੰਆ ਜਾ ਰਿਹਾ ਹੈ ਕਿ ਭਾਈ ਹਵਾਰਾ ਕੁਝ ਲੋਕਾਂ ਦੇ ਕਹੇ ਮੁਤਾਬਿਕ ਹੀ ਕੰਮ ਕਰ ਰਹੇ ਹਨ। ਭਾਈ ਹਵਾਰਾ ਦੀਆਂ ਜੇਲ੍ਹ ਤਂੋ ਆਉਦੀਆਂ ਚਿਠੀਆਂ ਵੀ ਮਜ਼ਾਕ ਦਾ ਪਤਾਰ ਬਣ ਰਹੀਆਂ ਹਨ। ਭਾਈ ਹਵਾਰਾ ਦੇ ਸਾਥੀ ਨੇ ਦਸਿਆ ਕਿ ਕੁਝ ਲੋਕ ਭਾਈ ਹਵਾਰਾ ਦਾ ਨਾਮ ਹੀ ਵਰਤ ਰਹੇ ਹਨ, ਕਿਉਂਕਿ ਉਹ ਭਲੀ ਭਾਂਤ ਜਾਣਦੇ ਹਨ ਕਿ ਭਾਈ ਹਵਾਰਾ ਦਾ ਨਾਮ ਵਰਤ ਕੇ ਜਾਰੀ ਫੁਰਮਾਣ ਦੀ ਪੁਸ਼ਟੀ ਕਰਨ ਲਈ ਕਿਸੇ ਨੇ ਵੀ ਤਿਹਾੜ ਜੇਲ੍ਹ ਵਿਚ ਤਾਂ ਜਾਣਾ ਨਹੀ ਇਸ ਲਈ ਆਪਣੀ ਮਨਮਰਜ਼ੀ ਦੇ ਐਲਾਨ ਜਾਰੀ ਕਰਨ ਵਿਚ ਕੋਈ ਹਰਜ ਨਹੀ।

ਪੰਥਕ ਜਥੇਂਬਦੀਆਂ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰਨ ਲਈ ਭਾਈ ਹਵਾਰਾ ਦਾ ਪੱਤਰ ਪੰਥਕ ਹਲਕਿਆਂ ਵਿਚ ਨਵੀ ਚਰਚਾ ਪੈਦਾ ਕਰ ਰਿਹਾ ਹੈ। ਭਾਈ ਹਵਾਰਾ ਨੇ ਜਿਨ੍ਹਾਂ ਵਿਅਕਤੀਆਂ ਨੂੰ ਮੈਂਬਰ ਨਿਯੁਕਤ ਕੀਤਾ ਹੈ ਉਸ ਵਿਚੋਂ ਭਾਈ ਨਰੈਣ ਸਿੰਘ ਚੌੜਾ ਨੇ ਆਪਣੀ ਅਣਜਾਣਤਾ ਪ੍ਰਗਟ ਕੀਤੀ ਸੀ। ਬਾਕੀ ਮੈਂਬਰਾਂ ਦੀ ਸਥਿਤੀ ਵੀ ਜਲਦ ਹੀ ਸ਼ਪਸ਼ਟ ਹੋ ਜਾਵੇਗੀ।