ਜਗਤ ਮਾਤਾ ਗੁਜਰ ਕੌਰ ਭਲਾਈ ਕੇਂਦਰ ਟਰੱਸਟ ਜੰਡਿਆਲਾ ਗੁਰੂ ਵਿਖੇ ਕਰਵਾਏ ਗਏ ਚੁਪਿਹਾਰਾ ਜਪ-ਤਪ ਸਮਾਗਮ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। 

Jagat Mata Gujar Kaur Welfare Center Trust Jandiala Guru conducted the Chupihara Jap-Tap event

 

ਜੰਡਿਆਲਾ ਗੁਰੂ - ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਸਰਾਂ ਰੋਡ ਜੰਡਿਆਲਾ ਗੁਰੂ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰੀਆਂ ਗਈਆਂ।  ਇਸ ਉਪਰੰਤ ਭਾਈ ਗੁਰਇਕਬਾਲ ਜੀ ਵੱਲੋਂ ਇਲਾਹੀ ਧੁਰ ਕੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਦੇ ਮੁੱਖ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। 

ਇਸ ਸਬੰਧੀ ਭਾਈ ਸਾਹਿਬ ਗੁਰਇਕਬਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਤੋਂ ਜੰਡਿਆਲਾ ਗੁਰੂ 'ਚ ਚੱਲ ਰਹੀ ਸੰਸਥਾਂ ਜਗਤ ਮਾਤਾ ਗੁਰ ਕੌਰ ਸੰਗਤਾਂ ਦੇ ਸਹਿਯੋਗ ਨਾਲ ਵਿਧਵਾ ਔਰਤਾਂ ਅਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਮੁਫ਼ਤ ਘਰੇਲੂ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਬੇ-ਸਹਾਰਾ ਬੱਚਿਆਂ ਨੂੰ ਮੁਫ਼ਤ ਪੜਾਈ ਤੇ ਲੜਕੀਆਂ ਨੂੰ ਸਲਾਈ ਤੇ ਕੰਪਿਊਟਰ ਦਾ ਕੋਰਸ ਕਰਵਾਇਆ ਜਾਂਦਾ ਹੈ ਜੋ ਬਹੁਤ ਵਧੀਆ ਉਪਰਾਲਾ ਹੈ।

ਇਸ ਮੌਕੇ ਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ'ਤੇ ਕੈਬਨਿਟ ਮੰਤਰੀ  ਹਰਭਜਨ ਸਿੰਘ ਈਟੀਓ ਦੀ ਧਰਮਪਤਨੀ ਮੈਡਮ ਸ੍ਰੀਮਤੀ ਸੁਹਿੰਦਰ ਕੌਰ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਇੰਗਲਿਸ਼ ਸਪੀਕਿੰਗ ਯੂਨਿਟ ਦੀਆਂ ਬੱਚੀਆਂ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਲਾਈ ਕਢਾਈ ਯੁਨਿਟ ਦੀਆ ਬੱਚਿਆਂ ਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਕੰਪਿਊਟਰ ਸਿਖਲਾਈ ਯੁਨਿਟ ਦੀਆ ਬੱਚਿਆਂ ਦੇ ਕੋਰਸ ਪੂਰਾ ਹੋਣ ਤੇ ਉਹਨਾਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰੋਫੀਆ ਦੇ ਕੇ ਸਨਮਾਨਿਤ ਕੀਤਾ  ਗਿਆ।

ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਐਮ.ਡੀ ਭਾਈ ਨਰਿੰਦਰ ਸਿੰਘ ਜੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਦੇ ਮੈਂਬਰਾਂ ਵੱਲੋਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ  ਦੇ ਕੇ ਰਾਜਨੀਤਕ ਤੇ ਧਾਰਮਿਕ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।