ਪ੍ਰਚਾਰਕਾਂ ਦੀ ਕੁੱਟਮਾਰ ਕੌਮ ਲਈ ਸ਼ਰਮਨਾਕ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਕ ਪਾਸੇ ਤਾਂ ਦਸਤਾਰ ਨੂੰ ਗੁਰੂ ਬਖ਼ਸ਼ੀ ਸਿੱਖ ਸਰਦਾਰੀ ਦੀ ਪਛਾਣ, ਸ਼ਾਨ ਤੇ ਸਵੈਮਾਣ ਦਾ ਪ੍ਰਤੀਕ ਦੱਸ ਕੇ ਇਸ ਦੀ ਸਲਾਮਤੀ ਲਈ ਕੌਮ ਲੜਾਈ ਲੜ ਰਹੀ ਹੈ। ਦੂਜੇ ਪਾਸੇ

Jagtar Singh Jachak

ਕੋਟਕਪੂਰਾ, ਇਕ ਪਾਸੇ ਤਾਂ ਦਸਤਾਰ ਨੂੰ ਗੁਰੂ ਬਖ਼ਸ਼ੀ ਸਿੱਖ ਸਰਦਾਰੀ ਦੀ ਪਛਾਣ, ਸ਼ਾਨ ਤੇ ਸਵੈਮਾਣ ਦਾ ਪ੍ਰਤੀਕ ਦੱਸ ਕੇ ਇਸ ਦੀ ਸਲਾਮਤੀ ਲਈ ਕੌਮ ਲੜਾਈ ਲੜ ਰਹੀ ਹੈ। ਦੂਜੇ ਪਾਸੇ ਅਪਣੇ ਆਪ ਨੂੰ ਟਕਸਾਲੀ ਸਿੰਘ ਅਖਵਾਉਣ ਵਾਲੇ ਆਪ ਹੀ ਗੁਰਸਿੱਖ ਪ੍ਰਚਾਰਕਾਂ ਦੀਆਂ ਦਸਤਾਰਾਂ ਨੂੰ ਪੈਰਾਂ ਵਿਚ ਰੋਲ ਰਹੇ ਹਨ ਅਤੇ ਪ੍ਰਚਾਰਕਾਂ ਦੀ ਕੁੱਟਮਾਰ ਕੌਮ ਲਈ ਸ਼ਰਮਨਾਕ ਘਟਨਾਵਾਂ ਹਨ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਪ੍ਰੈੱਸ ਨੋਟ ਰਾਹੀਂ ਭੇਜਦਿਆਂ ਦਸਿਆ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲੇ ਨਾਲ ਮੇਰੀ ਯੂ. ਕੇ. ਵਿਖੇ ਗੱਲਬਾਤ ਹੋਈ ਹੈ।

ਉਸ ਨੇ ਦਸਿਆ ਕਿ ਮੈਂ ਤਾਂ ਸੰਗਤੀ ਫ਼ੈਸਲੇ ਮੁਤਾਬਕ ਗੁਰਦੁਆਰਾ ਸਾਊਥਹਾਲ ਲੰਡਨ ਵਿਖੇ ਪੰਜ ਸਿੰਘਾਂ ਨੂੰ ਗੁਰੂ-ਰੂਪ ਜਾਣ ਕੇ ਗੱਲਬਾਤ ਕਰਨ ਲਈ ਤੁਰਿਆ ਪਰ ਉਨ੍ਹਾਂ ਨੇ ਕਮਰੇ ਵਿਚ ਲਿਜਾ ਕੇ ਵਿਸ਼ਵਾਸ਼ਘਾਤ ਕੀਤਾ, ਕੇਸਾਂ ਤੋਂ ਫੜ ਕੇ ਸੁੱਟ ਲਿਆ ਤੇ ਬੁਰੀ ਤਰ੍ਹਾਂ ਕੁਟਿਆ। ਗਾਲਾਂ ਕਢਦਿਆਂ ਬਸ ਇਹੀ ਕਹਿ ਰਹੇ ਸਨ 'ਪੰਥਪ੍ਰੀਤ ਦੀ ਪੱਗ ਦਾ ਫ਼ਿਕਰ ਕਰਨ ਵਾਲਿਆ, ਹੁਣ ਅਪਣੀ ਪੱਗ ਬਚਾ ਲੈ'। ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ।