ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਦਰਬਾਰ ਸਾਹਿਬ ਵਿਖੇ ਹੋਈਆਂ ਨਤਮਸਤਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤਾਂ ਵੱਲੋਂ ਇਲਾਹੀ ਬਾਣੀ ਦਾ ਕੀਤਾ ਗਿਆ ਸਰਵਣ

Sri Harmandir Sahib

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਸਿੱਖਾਂ ਦੇ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ।

ਜਿਥੇ ਸੰਗਤਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਇਲਾਹੀ ਬਾਣੀ ਦਾ ਸਰਵਣ ਵੀ ਕੀਤਾ ਗਿਆ। ਸੰਗਤਾਂ ਵੱਡੀ ਗਿਣਤੀ ਵਿਚ ਗੁਰੂ ਘਰ ਹਾਜ਼ਰੀਆ ਭਰਨ ਪਹੁੰਚੀਆਂ।

ਇਸ ਮੌਕੇ ਸੰਗਤਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸੰਗਤਾਂ ਵੱਲੋਂ ਜਿਥੇ ਗੁਰੂ ਕੀ ਬਾਣੀ ਨਾਲ ਮਨ ਸੁਹੇਲਾ ਕੀਤਾ ਉਥੇ ਹੀ ਦੁਖਭਜਨੀ ਬੇਰੀ ਹੇਠ ਸਰੋਵਰ 'ਚ ਇਸ਼ਨਾਨ ਕਰ ਤਨ ਵੀ ਨਿਰਮਲ ਕੀਤਾ।

ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਪਹੁੰਚੀਆਂ ਸੰਗਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰੂ ਘਰ ਹਾਜ਼ਰੀਆਂ ਭਰਨ ਲਈ ਪਹੁੰਚੀਆਂ ਅਤੇ ਦਰਸ਼ਨ ਇਸ਼ਨਾਨ ਕਰਕੇ ਤਨ ਮਨ ਸੁਹੇਲਾ ਹੋਇਆ ਹੈ।

 ਸੰਗਤਾਂ ਵੱਲੋਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਤਾਂ ਜੋ ਇਸ ਮਹਾਮਾਰੀ ਤੋਂ ਸੰਸਾਰ ਭਰ ਦੀਆ ਸੰਗਤਾਂ ਨੂੰ ਨਿਜਾਤ ਮਿਲ ਸਕੇ ਅਤੇ ਸਾਰਾ ਸੰਸਾਰ ਪਹਿਲਾ ਵਾਂਗ ਆਪਣੇ ਕਾਰਜਾਂ ਵਿਚ ਰੁੱਝ ਸਕੇ।

 ਗੁਰੂ ਘਰ ਆਈਆਂ ਸੰਗਤਾਂ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਇਸ ਪਾਵਨ ਪਵਿਤਰ ਦਿਹਾੜੇ ਦੀਆ ਵਧਾਈਆਂ ਦਿੱਤੀਆਂ ਗਈਆਂ।