ਪਿੰਡ ਡੰਗੋਲੀ ਦਾ ਗੁਰਦੁਆਰਾ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਪਿੰਡ ਦੇ ਦੂਜੇ ਗੁਰਦਵਾਰਾ ਸਾਹਿਬ 'ਚ ਤਬਦੀਲ
ਨੇੜਲੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਅੱਜ ਪਿੰਡ ਡੰਗੋਲੀ.....
ਰੂਪਨਗਰ, : ਨੇੜਲੇ ਪਿੰਡ ਡੰਗੋਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਅੱਜ ਪਿੰਡ ਡੰਗੋਲੀ ਦੇ ਗੁਰਦਵਾਰਾ ਸਾਹਿਬ ਵਿਖੇ ਪਿੰਡ ਵਾਸੀਆਂ ਤੇ ਇਲਾਕੇ ਦੇ ਮੋਹਤਬਰਾਂ ਦਾ ਭਰਵਾਂ ਇਕੱਠ ਹੋਇਆ। ਪਿਛਲੇ ਦਿਨੀਂ ਪਹੁੰਚੇ ਜਥੇਦਾਰ ਰਘਬੀਰ ਸਿੰਘ ਕੇਸਗੜ੍ਹ ਸਾਹਿਬ ਵਾਲੇ ਦੇ ਆਦੇਸ਼ਾਂ ਅਨੁਸਾਰ ਅਤੇ ਡੰਗੋਲੀ ਵਿਖੇ ਸਖ਼ਤ ਪੁਲਿਸ ਤੇ ਪ੍ਰਸ਼ਾਸਨ ਦੀ ਸੁਰੱਖਿਆ ਹੇਠ ਪੂਰੀ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਤੇ ਗੁਰਦਵਾਰਾ ਸਾਹਿਬ ਦਾ ਹੋਰ ਸਾਮਾਨ ਪਿੰਡ ਦੇ ਵੱਡੇ ਦੂਜੇ ਗੁਰਦੁਆਰੇ ਸਾਹਿਬ ਵਿਖੇ ਤਬਦੀਲ ਕਰ ਦਿਤਾ ਗਿਆ। ਜ਼ਿਕਰਯੋਗ ਹੈ
ਕਿ ਗੁਰਦਵਾਰਾ ਸਾਹਿਬ ਵਿੱਖੇ ਸੁਸ਼ੋਭਿਤ ਬੇਅਦਬੀ ਹੋਇਆ ਸਰੂਪ ਤੇ ਗੁਰਦੁਆਰਾ ਸਾਹਿਬ ਵਿਖੇ ਪਿਆ ਹੋਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਘਟਨਾ ਵਾਲੇ ਦਿਨ ਹੀ ਗੁਰਦਵਾਰਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਲਿਆਂਦੇ ਗਏ ਸੀ। ਇਸ ਦੌਰਾਨ ਐਸ ਡੀ ਐਮ ਪ੍ਰਭਜੋਤ ਕੌਰ ਤੇ ਡੀ ਐਸ ਪੀ ਮਨਵੀਰ ਬਾਜਵਾ ਪੂਰੀ ਪੁਲਿਸ ਟੀਮ ਨਾਲ ਡੰਗੋਲੀ ਵਿਖੇ ਪਹੁੰਚੇ ਤਾਂ ਜੋ ਇਸ ਦੌਰਾਨ ਕੋਈ ਲੜਾਈ ਝਗੜੇ ਦਾ ਮਾਹੌਲ ਨਾ ਪੈਦਾ ਹੋ ਸਕੇ।
ਇਸ ਮੌਕੇ ਸਰਪੰਚ ਸੁਰਿੰਦਰ ਕੌਰ ਡੰਗੋਲੀ, ਸਵਰਨ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਸਰਪੰਚ ਸੁਰਜੀਤ ਸਿੰਘ ਸਿੰਘਪੁਰਾ, ਸਰਪੰਚ ਬਲਜਿੰਦਰ ਸਿੰਘ ਅਲੀਪੁਰ, ਦਲਵੀਰ ਸਿੰਘ, ਚੰਨਣ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸੀ।