ਰਾਜਸਥਾਨ 'ਚ ਨਿਹੰਗ ਸਿੰਘ ਦੇ ਕੇਸ ਕਤਲ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਜਸਥਾਨ ਦੇ ਪੀਲੀਬੰਗਾ ਦੇ ਵਸਨੀਕ ਨਿਹੰਗ ਰਾਜਵੀਰ ਸਿੰਘ ਦੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੇਸ ਕਤਲ ਕਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ...........

Nihang Rajvir Singh

ਤਰਨਤਾਰਨ : ਰਾਜਸਥਾਨ ਦੇ ਪੀਲੀਬੰਗਾ ਦੇ ਵਸਨੀਕ ਨਿਹੰਗ ਰਾਜਵੀਰ ਸਿੰਘ ਦੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਕੇਸ ਕਤਲ ਕਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀਲੀਬੰਗਾ ਦੇ ਖਰਲੀਆ ਦੇ ਵਾਸੀ ਰਾਜਵੀਰ ਸਿੰਘ ਦਾ ਕੁੱਝ ਲੋਕਾਂ ਨਾਲ ਵਿਵਾਦ ਚਲ ਰਿਹਾ ਸੀ। ਅੱਜ ਗੁੰਡਾ ਅਨਸਰਾਂ ਨੇ ਉਕਤ ਨਾਲ ਇਹ ਕਾਰਾ ਕੀਤਾ। ਇਸ ਮਾਮਲੇ ਦਾ ਪਤਾ ਲਗਦੇ ਸਾਰ ਹੀ ਰਾਜਸਥਾਨ ਦੇ ਸਿੱਖ ਆਗੂ ਤਜਿੰਦਰਪਾਲ ਸਿੰਘ ਟਿੱਮਾ, ਗੁਰਦੀਪ ਸਿੰਘ ਗਿੱਲ, ਬੀਬੀ ਹਰਮੀਤ ਕੌਰ ਖ਼ਾਲਸਾ, ਨਿਰਮਲ ਸਿੰਘ ਖਰਲੀਆਂ, ਹਰਮੰਦਰ ਸਿੰਘ, ਬਾਬਾ ਦਰਸ਼ਨ ਸਿੰਘ ਆਦਿ ਦੀ ਅਗਵਾਈ ਹੇਠ ਸੈਂਕੜੇ ਦੀ ਗਿਣਤੀ ਵਿਚ ਸੰਗਤਾਂ ਪੀਲੀਬੰਗਾ ਪੁੱਜ ਗਈਆਂ।  

ਇਸ ਮੌਕੇ ਬੋਲਦਿਆਂ ਸ. ਟਿੱਮਾ ਨੇ ਕਿਹਾ ਕਿ ਰਾਜਸਥਾਨ ਵਿਚ ਸਿੱਖਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਜੇਕਰ ਰਾਜਸਥਾਨ ਵਿਚ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪ੍ਰਸ਼ਾਸਨ ਨਾਲ ਹੋਈ ਗੱਲਬਾਤ ਦੌਰਾਨ ਟਿੱਮਾ ਦੇ ਤੇਵਰ ਵੇਖਦਿਆਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ।