Amritsar News: ਸਾਬਕਾ ਜਥੇਦਾਰ ਦੇ ਸਕੱਤਰ ਜਸਪਾਲ ਸਿੰਘ ਦਾ ਕੀਤਾ ਗਿਆ ਤਬਾਦਲਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਸਪਾਲ ਸਿੰਘ ਅਤੇ ਅਧਿਕਾਰੀ ਗੁਰਵੇਲ ਸਿੰਘ ਦੀਆਂ ਤੁਰੰਤ ਪ੍ਰਭਾਵ ਦੇ ਹੇਠ ਹੋਈਆਂ ਬਦਲੀਆਂ

Amritsar Former Jathedar's secretary Jaspal Singh transferred

 

Amritsar News: ਗਿਆਨੀ ਰਘਬੀਰ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਕਰਨ ਤੋਂ ਬਾਅਦ ਅੱਜ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਜਸਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ। 

ਸਕੱਤਰ ਜਸਪਾਲ ਸਿੰਘ ਅਤੇ ਅਧਿਕਾਰੀ ਗੁਰਵੇਲ ਸਿੰਘ ਦੀਆਂ ਤੁਰੰਤ ਪ੍ਰਭਾਵ ਦੇ ਹੇਠ ਬਦਲੀਆਂ ਕੀਤੀਆਂ ਗਈਆਂ ਹਨ। ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੇ PA ਰਹਿ ਚੁੱਕੇ ਹਨ ਜਸਪਾਲ ਸਿੰਘ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਦੇ ਮੈਨੇਜਰ ਦੀ ਪੋਸਟ ’ਤੇ ਤਾਇਨਾਤ ਕੀਤਾ ਗਿਆ ਤੇ ਗੁਰਵੇਲ ਸਿੰਘ ਨੂੰ ਦਰਬਾਰ ਸਾਹਿਬ ਦੇ ਅਕਾਊਂਟ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ  ਹੈ।