'ਉੱਚਾ ਦਰ...' ਦੇ ਸਰਪ੍ਰਸਤ ਮੈਂਬਰ ਮਸਤਾਨ ਸਿੰਘ ਦਾ ਅੰਤਮ ਸਸਕਾਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿਮਾਗੀ ਦੌਰੇ ਕਾਰਨ ਲੰਮਾਂ ਸਮਾਂ ਬੀਮਾਰੀ ਨਾਲ ਜੂਝ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।

Mastan Singh

'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਅਤੇ ਪੂਰੇ ਇਲਾਕੇ ਵਿਚ ਨਿਰਸਵਾਰਥ ਸਮਾਜਕ ਸੇਵਾ ਕਰਨ ਵਾਲੇ ਅਤੇ ਗੁਰੂ ਦੇ ਭਾਣੇ 'ਚ ਚੱਲਣ ਵਾਲੇ ਮਸਤਾਨ ਸਿੰਘ ਜੋ ਪਿਛਲੇ ਦਿਨੀਂ ਦਿਮਾਗੀ ਦੌਰੇ ਕਾਰਨ ਲੰਮਾਂ ਸਮਾਂ ਬੀਮਾਰੀ ਨਾਲ ਜੂਝ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੇ ਪੰਜ ਭੂਤਕ ਸਰੀਰ ਦਾ ਅੰਤਮ ਸਸਕਾਰ ਅੱਜ ਗੁਰੂ ਮਰਿਆਦਾ ਅਨੁਸਾਰ ਪਿੰਡ ਗਿੱਲ ਦੇ ਸਮਸ਼ਾਨ ਘਾਟ ਵਿਚ ਕੀਤਾ ਗਿਆ। ਉਨ੍ਹਾਂ ਵਲੋਂ ਸਪੋਕਸਮੈਨ ਅਖ਼ਬਾਰ ਲਈ ਕੀਤੇ ਕੰਮਾਂ ਨੂੰ ਹਰ ਇਕ ਨੇ ਯਾਦ ਕੀਤਾ।

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਤੋਂ ਆਰ.ਐਸ. ਮਲਿਕ, ਗਿਆਨ ਗੁਰਬਖ਼ਸ਼ ਸਿੰਘ, ਦਲਜੀਤ ਸਿੰਘ, ਗੁਰਜੀਤ ਸਿੰਘ, ਸਤਪਾਲ ਸਿੰਘ, ਜਤਿੰਦਰ ਸਿੰਘ, ਅਮਨਦੀਪ ਸਿੰਘ, ਭਗਵੰਤ ਸਿੰਘ, ਬੁਘੇਲ ਸਿੰਘ, ਹਰਮੋਹਨ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ। ਉਨ੍ਹਾਂ ਦੇ ਫ਼ੁੱਲ ਚੁਗਣ ਦੀ ਰਸਮ 13 ਅਪ੍ਰੈਲ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਪਾਠ ਦੇ ਭੋਗ ਅਤੇ ਅੰਤਮ ਅਰਦਾਸ ਮਿਤੀ 15 ਅਪ੍ਰੈਲ 2018 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਤਕ ਗੁਰਦੁਆਰਾ ਸਾਹਿਬ ਹਲਟੀ ਵਾਲਾ, ਪਿੰਡ ਗਿੱਲ ਵਿਖੇ ਹੋਵੇਗੀ।