ਪੰਜ ਪਿਆਰਿਆਂ ਵਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਗਿ. ਰਣਜੀਤ ਸਿੰਘ ਤਨਖ਼ਾਹੀਆ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡਾ. ਸਾਮਰਾ ਨੂੰ ਇਕ ਅਖੰਡ ਪਾਠ, 1100 ਦਾ ਕੜਾਹ ਪ੍ਰਸਾਦ ਅਤੇ 3 ਦਿਨਾਂ ਤਕ ਭਾਂਡਿਆਂ ਅਤੇ ਜੋੜੇ ਘਰ ਵਿਚ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ

Jathedar Ranjit Singh

 

ਪਟਨਾ: ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ’ਚ ਭੇਟ ਕੀਤੇ ਗਏ ਲਗਭਗ 5 ਕਰੋੜ ਰੁਪਏ ਦੇ ਬੇਸ਼ਕੀਮਤੀ ਹੀਰੇ ਅਤੇ ਸੋਨੇ ਨਾਲ ਬਣੇ ਸਾਮਾਨ ਨਕਲੀ ਨਿਕਲੇ। ਇਸ ਚੜ੍ਹਾਵੇ ਦੇ ਨਕਲੀ ਹੋਣ ਦੇ ਮਾਮਲੇ ’ਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਬੈਠਕ ਕਰ ਕੇ ਮਾਮਲੇ ਵਿਚ ਮੌਜੂਦਾ ਸਮੇਂ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਨਖ਼ਾਹੀਆ ਕਰਾਰ ਦਿਤਾ ਹੈ, ਉਥੇ ਹੀ ਪੰਜ ਪਿਆਰਿਆਂ ਨੇ ਦਾਨੀ ਪੰਜਾਬ ਦੇ ਕਰਤਾਰਪੁਰ ਵਾਸੀ ਡਾ. ਗੁਰਵਿੰਦਰ ਸਿੰਘ ਸਾਮਰਾ ਨੂੰ ਮਨ੍ਹਾ ਕੀਤੇ ਜਾਣ ਤੋਂ ਬਾਅਦ ਵੀ ਮੀਡੀਆ ’ਚ ਬਿਆਨ ਦੇਣ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮਾਣ ਨੂੰ ਠੇਸ ਪਹੁੰਚਾਉਣ ’ਤੇ ਸਖ਼ਤ ਕਾਰਵਾਈ ਕੀਤੀ ਹੈ।

ਡਾ. ਸਾਮਰਾ ਨੂੰ ਇਕ ਅਖੰਡ ਪਾਠ, 1100 ਦਾ ਕੜਾਹ ਪ੍ਰਸਾਦ ਅਤੇ 3 ਦਿਨਾਂ ਤਕ ਭਾਂਡਿਆਂ ਅਤੇ ਜੋੜੇ ਘਰ ਵਿਚ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਅਪਣਾ ਪੱਖ ਰੱਖਣ ਮੌਜੂਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਅਤੇ ਡਾਕਟਰ ਸਾਮਰਾ ਦੇ ਵੱਡੇ ਬੇਟੇ ਹਰਮਨਦੀਪ ਸਿੰਘ ਸਾਮਰਾ ਨੇ ਤਖ਼ਤ ਸ੍ਰੀ ਹਰਿਮੰਦਰ ਪਹੁੰਚ ਕੇ ਅਪਣੀ ਹਾਜ਼ਰੀ ਦਰਜ ਕਰਵਾਈ।

ਡਾਕਟਰ ਸਮਰਾ ਬੀਮਾਰ ਹੋਣ ਕਾਰਨ ਤਖ਼ਤ ਸ੍ਰੀ ਹਰਿਮੰਦਰ ਨਹੀਂ ਪਹੁੰਚੇ ਸਕੇ। ਪੰਜ ਪਿਆਰਿਆਂ ਨੇ ਦਾਨੀ ਅਤੇ ਜਥੇਦਾਰ ਨੂੰ ਮਿਲੇ ਸਬੂਤਾਂ ਨੂੰ ਲੈ ਕੇ ਲਗਭਗ 8 ਤੋਂ 9 ਘੰਟੇ ਤਕ ਮੈਰਾਥਨ ਬੈਠਕ ਕਰ ਕੇ ਦੇਰ ਰਾਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਬਾਰ ਵਿਚ ਸਿੱਖ ਸੰਗਤਾਂ ਨਾਲ ਬੈਠ ਕੇ ਅਪਣਾ ਫ਼ੈਸਲਾ ਸੁਣਾਇਆ।