ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ 'ਤੇ ਊਲ-ਜਲੂਲ ਬੋਲਣ ਵਾਲੇ ਨਿਹੰਗ ਸਿੰਘਾਂ ਦੀ ਜਾਂਚ ਜਲਦ ਸ਼ੁਰੂ ਹੋਵੇਗੀ: ਜਥੇਦਾਰ ਗਿਆਨੀ ਰਘੁਬੀਰ ਸਿੰਘ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਤਾ ਲੱਗਣ ’ਤੇ ਸਬੰਧਤ ਵਿਅਕਤੀ ਅਤੇ ਜਥੇਬੰਦੀ ਉੇਪਰ ਕਾਰਵਾਈ ਕੀਤੀ ਜਾਵੇਗੀ।

File Photo

ਅੰਮ੍ਰਿਤਸਰ - ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੰਦੀ ਛੋੜ ਦਿਵਸ (ਦਿਵਾਲੀ) ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 40 ਦੇ ਲਗਭਗ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਪੁਰਾਤਨ ਚਲਦੀ ਆ ਰਹੀ ਪ੍ਰੰਪਰਾ ਅਨੁਸਾਰ ਮਾਨ-ਸਨਮਾਨ ਤੋਂ ਬਾਅਦ ਨਿਹੰਗ ਸਿੰਘ ਮੁਖੀਆਂ ਨੇ ਸਵੱਈਏ ਦਾ ਪਾਠ ਕੀਤਾ।

ਜਿਸ ਦੀ ਸਮਾਪਤੀ ਉਪਰੰਤ ਇੱਕ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਦੇ ਬਾਣੇ ਵਿਚ ਸੀ, ਜਿਸ ਦੁਆਰਾ ਮਾਇਕ ਫੜ ਕੇ ਕੁਝ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਮੌਕੇ ’ਤੇ ਹਾਜ਼ਰ ਸਿੰਘਾਂ ਨੇ ਮਾਈਕ ਬੰਦ ਕਰ ਦਿੱਤਾ ਅਤੇ ਸ਼ਰਾਰਤੀ ਅਨਸਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਬਾਹਰ ਕਰ ਦਿੱਤਾ। ਇਸ ਹੋਈ ਅਵੱਗਿਆ ਲਈ ਗਿਆਨੀ ਰਘੁਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਬੰਧਤ ਵਿਅਕਤੀ ਦੀ ਜਾਂਚ ਪੜਤਾਲ ਚੱਲ ਰਹੀ ਹੈ। ਪਤਾ ਲੱਗਣ ’ਤੇ ਸਬੰਧਤ ਵਿਅਕਤੀ ਅਤੇ ਜਥੇਬੰਦੀ ਉੇਪਰ ਕਾਰਵਾਈ ਕੀਤੀ ਜਾਵੇਗੀ।

 

(For more news apart from  sri akal takht sahib, stay tuned to Rozana Spokesman)