ਤਮਨਜੀਤ ਸਿੰਘ ਢੇਸੀ ਨੂੰ ਮਿਲਿਆ 'ਸਿੱਖ ਆਫ ਦਾ ਯੀਅਰ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਬੰਦੀ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ, ਜੋ ਸਿੱਖ ਕੌਮ ਲਈ ਵਿਸ਼ਵ ਭਰ ਵਿਚ ਰੋਲ ਮਾਡਲ ਵਜੋਂ ਉਭਰਦੇ ਹਨ।

tamanjeet singh dhesi

ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸਿੱਖ ਫੋਰਮ ਇੰਟਰਨੈਸ਼ਨਲ ਨੇ ਇੰਗਲੈਂਡ ਦੇ ਸੰਸਦ ਮੈਂਬਰ ਤਮਨਜੀਤ ਸਿੰਘ ਢੇਸੀ ਨੂੰ 'ਸਿੱਖ ਆਫ ਦਾ ਯੀਅਰ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਹੈ | ਜ਼ਿਲ੍ਹਾ ਜਲੰਧਰ ਦੇ ਪਿੰਡ ਰਾਏਪੁਰ ਦੇ ਵਸਨੀਕ ਤਨਮਨਜੀਤ ਸਿੰਘ ਢੇਸੀ  ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣੇ ਹਨ ਜਿਨ੍ਹਾਂ ਨੂੰ  ‘ਸਿੱਖ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ। 

ਦਸਣਯੋਗ ਹੈ ਕਿ ਇਹ ਸਨਮਾਨ ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸਿੱਖ ਫੋਰਮ ਇੰਟਰਨੈਸ਼ਨਲ ਵਲੋਂ ਵਿਸਾਖੀ ਦੇ ਮੌਕੇ 'ਤੇ 31ਵੇਂ ਸਲਾਨਾ ਸਮਾਗਮ ਦੌਰਾਨ ਹਾਊਸ ਆਫ ਲਾਰਡਜ਼ ਵਿਚ ਦਿਤਾ ਗਿਆ ਹੈ । ਜਥੇਬੰਦੀ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰਦੀ ਹੈ, ਜੋ ਸਿੱਖ ਕੌਮ ਲਈ ਵਿਸ਼ਵ ਭਰ ਵਿਚ ਰੋਲ ਮਾਡਲ ਵਜੋਂ ਉਭਰਦੇ ਹਨ।

ਇਸ ਸਨਮਾਨ ਨੂੰ ਹਾਸਿਲ ਕਰਨ ਤੋਂ ਬਾਅਦ ਢੇਸੀ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਇਸ ਇਨਾਮ ਨੂੰ ਹਾਸਲ ਕਰਨ ਵਾਲੇ ਵਿਅਕਤੀਆਂ ਵਿਚ ਉਨ੍ਹਾਂ ਦਾ ਨਾ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੱਭ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂਨੇ ਪਿਛਲੇ ਇਕ ਦਹਾਕੇ ਦੌਰਾਨ ਉਨ੍ਹਾਂ ਦੇ ਇਸ ਸਫ਼ਰ ਵਿਚ ਸਾਥ ਦਿਤਾ।