ਬਠਿੰਡਾ 'ਚ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਜਲਦੀ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਪੋਕਸਮੈਨ ਦੇ ਬਾਨੀ ਸ: ਜੋਗਿੰਦਰ ਸਿੰਘ ਵਲੋਂ ਮਾਨਵਤਾ ਦੀ ਭਲਾਈ ਲਈ ਤਿਆਰ ਕੀਤੇ ਜਾ ਰਹੇ ਬਾਬੇ ਨਾਨਕ ਨੂੰ ਸਮਰਪਿਤ 'ਉੱਚਾ ਦਰ ਬਾਬੇ ਨਾਨਕ ਦਾ'

While expressing sympathy with the family of Jagjit Singh Gill in the meeting held in Bathinda

ਬਠਿੰਡਾ : ਸਪੋਕਸਮੈਨ ਦੇ ਬਾਨੀ ਸ: ਜੋਗਿੰਦਰ ਸਿੰਘ ਵਲੋਂ ਮਾਨਵਤਾ ਦੀ ਭਲਾਈ ਲਈ ਤਿਆਰ ਕੀਤੇ ਜਾ ਰਹੇ ਬਾਬੇ ਨਾਨਕ ਨੂੰ ਸਮਰਪਿਤ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਲਈ ਵੱਡਾ ਹੰਭਲਾ ਮਾਰਨ ਲਈ ਅੱਜ ਮਾਲਵਾ ਖੇਤਰ ਦੀ ਅਹਿਮ ਮੀਟਿੰਗ ਕੀਤੀ ਗਈ। ਉੱਚਾ ਦਰ ਬਾਬੇ ਨਾਨਕ ਦਾ, ਦੇ ਗਵਰਨਿੰਗ ਕੌਂਸਲ ਦੇ ਮੈਂਬਰ ਸਵਰਗੀ ਜਗਜੀਤ ਸਿੰਘ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੱਡੀ ਗਿਣਤੀ 'ਚ ਪੁੱਜੇ ਸਪੋਕਸਮੈਨ ਪ੍ਰੇਮੀਆਂ ਵਲੋਂ ਇਸ ਮੌਕੇ

ਸ: ਬਲਵਿੰਦਰ ਸਿੰਘ ਅੰਬਰਸਰੀਆ ਅਤੇ ਸ: ਬਲਵਿੰਦਰ ਸਿੰਘ ਮਿਸ਼ਨਰੀ ਦੀ ਅਗਵਾਈ ਹੇਠ ਇਕ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਦੇ ਸਪੋਕਸਮੈਨ ਪ੍ਰੇਮੀਆਂ ਤੇ ਏਕਸ ਕੇ ਬਾਰਕ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸਵਰਗੀ ਜਗਜੀਤ ਸਿੰਘ ਗਿੱਲ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਗ ਮਤਾ ਪੜ੍ਹਿਆ ਗਿਆ। ਇਸ ਤੋਂ ਇਲਾਵਾ ਸ: ਗਿੱਲ ਦੇ ਪ੍ਰਵਾਰ ਨਾਲ ਪੂਰੀ ਤਰ੍ਹਾਂ ਖੜਨ ਦਾ ਵੀ ਭਰੋਸਾ ਦਿਵਾਇਆ ਗਿਆ। ਮੀਟਿੰਗ ਵਿਚ ਬਪਰੌਰ ਪਿੰਡ ਵਿਖੇ ਬਣ ਰਹੇ ਉੱਚਾ ਦਰ ਬਾਬੇ ਨਾਨਕ ਦਾ, ਦੇ ਨਾਲ ਆਸਪਾਸ ਦੇ ਲੋਕਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋੜਨ ਦਾ ਫ਼ੈਸਲਾ ਕੀਤਾ ਗਿਆ।

ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸ: ਮਹਿੰਦਰ ਸਿੰਘ ਖ਼ਾਲਸਾ ਨੇ ਦਸਿਆ ਕਿ ਇਸ ਸਬੰਧ ਵਿਚ ਬਣੀ ਪੰਜ ਮੈਂਬਰੀ ਕਮੇਟੀ ਉਕਤ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰ ਵਿਅਕਤੀਆਂ ਨਾਲ ਤਾਲਮੇਲ ਕਰਨਗੇ। ਉਨ੍ਹਾਂ ਦਸਿਆ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਪਹਿਲਾਂ ਵੀ ਸਹਿਯੋਗ ਦਾ ਭਰੋਸਾ ਦਿਤਾ ਜਾਂਦਾ ਰਿਹਾ ਹੈ ਤੇ ਉਮੀਦ ਹੈ ਕਿ ਉਹ ਇਸ ਮਾਨਵਤਾ ਦੀ ਭਲਾਈ ਲਈ ਬਣ ਰਹੀ ਸੰਸਥਾ ਵਿਚ ਵੱਡਾ ਯੋਗਦਾਨ ਪਾਉਣਗੇ। ਇਸੇ ਤਰ੍ਹਾਂ ਮੀਟਿੰਗ ਵਿਚ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਸ: ਜੋਗਿੰਦਰ ਸਿੰਘ ਦਾ ਵੱਧ ਚੜ੍ਹ ਕੇ ਸਾਥ ਦੇਣ ਦਾ ਫ਼ੈਸਲਾ ਵੀ ਲਿਆ ਗਿਆ।

 ਸ: ਖ਼ਾਲਸਾ ਨੇ ਅੱਗੇ ਦਸਿਆ ਕਿ ਹੇਠਲੇ ਪੱਧਰ 'ਤੇ ਸਪੋਕਸਮੈਨ ਪ੍ਰੇਮੀਆਂ ਨੂੰ ਨਾਲ ਜੋੜ ਕੇ ਉੱਚਾ ਦਰ ਬਾਬੇ ਨਾਨਕ ਦਾ, ਨੂੰ ਜਲਦੀ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ। ਮੀਟਿੰਗ ਵਿਚ ਮਨਜੀਤ ਸਿੰਘ ਜਗਾਧਰੀ, ਗੁਰਿੰਦਰ ਸਿੰਘ ਕੋਟਕਪੂਰਾ, ਕਸ਼ਮੀਰ ਸਿੰਘ ਮੁਕਤਸਰ, ਰਣਜੀਤ ਸਿੰਘ, ਆਦੇਸ ਯੂਨੀਵਰਸਿਟੀ ਦੇ ਉਪ ਕੁੱਲਪਤੀ ਡਾ ਜੀਪੀਆਈ ਸਿੰਘ, ਮਹਿੰਦਰ ਸਿੰਘ ਖ਼ਾਲਸਾ, ਸੁਖਜਿੰਦਰ ਮਾਨ, ਬਲਜਿੰਦਰ ਸਿੰਘ, ਭਜਨ ਸਿੰਘ, ਜਸਪ੍ਰੀਤ ਸਿੰਘ, ਜਗਮੋਹਨ ਸਿੰਘ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਪ੍ਰੀਤਮ ਸਿੰਘ ਤੇ ਸਾਧੂ ਸਿੰਘ, ਕਪੂਰ ਸਿੰਘ ਸਹਿਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।