ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਅਗਲੇ ਤਿੰਨ ਮਹੀਨੇ ਤਕ ਲੱਗ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਅਗਲੇ 3 ਮਹੀਨੇ ਤਕ ਲੱਗ ਜਾਣਗੇ। ਇਹ ਦਰਵਾਜ਼ੇ ਕਾਰ ਸੇਵਾ ਦੇ ਨਾਮ 'ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ....

Darshani Deudi

ਤਰਨਤਾਰਨ,ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਉਢੀ ਦੇ ਨਵੇਂ ਦਰਵਾਜ਼ੇ ਅਗਲੇ 3 ਮਹੀਨੇ ਤਕ ਲੱਗ ਜਾਣਗੇ। ਇਹ ਦਰਵਾਜ਼ੇ ਕਾਰ ਸੇਵਾ ਦੇ ਨਾਮ 'ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੂੰ 4 ਜੁਲਾਈ 2010 ਵਿਚ ਨਵੇਂ ਬਣਵਾਉਣ ਲਈ ਸੌਂਪੇ ਗਏ ਸਨ ਤੇ ਬਾਬਾ ਭੂਰੀ ਵਾਲੇ ਨੇ ਵਾਅਦਾ ਕੀਤਾ ਸੀ ਕਿ ਉਹ ਇਕ ਸਾਲ ਵਿਚ ਨਵੇਂ ਬਣਵਾ ਕੇ ਲਗਾ ਦੇਵੇਗਾ ਪਰ ਹੁਣ 8 ਸਾਲ ਬਾਅਦ ਲਗਵਾ ਰਿਹਾ ਹੈ। ਸਿੱਖ ਰਾਜ ਦੇ ਅੰਤਮ ਸਾਲਾਂ ਦੌਰਾਨ 1835 ਵਿਚ ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਲਗਾਏ ਗਏ ਸਨ ।

ਦਰਵਾਜ਼ਿਆਂ ਦੀ ਕਾਰ ਸੇਵਾ  4 ਜੁਲਾਈ 2010 ਨੂੰ ਅਰੰਭ ਕਰ ਕੇ ਇਥੇ ਆਰਜ਼ੀ ਤੌਰ 'ਤੇ ਤਿਆਰ ਕਰਵਾਏ ਗਏ ਦਰਵਾਜ਼ੇ ਲਗਾ ਦਿਤੇ ਗਏ ਸਨ। ਨਵੇਂ ਦਰਵਾਜ਼ੇ 2013 ਨੂੰ ਹਾਥੀ ਦੇ ਕੰਮ ਤੋਂ ਬਗ਼ੈਰ ਮੁਕੰਮਲ ਕਰ ਲਏ ਸਨ। ਹਾਥੀ ਦੰਦਾਂ 'ਤੇ ਪਾਬੰਦੀ ਹੋਣ ਕਰ ਕੇ ਸ਼੍ਰੋਮਣੀ ਕਮੇਟੀ ਦੀ ਰੀਪੋਰਟ ਦੇ ਅਧਾਰ 'ਤੇ ਅੰਤ੍ਰਿੰਗ ਕਮੇਟੀ ਨੇ ਹਾਥੀ ਦੰਦ ਦੇ ਬਦਲਵੇਂ ਯੋਗ ਪ੍ਰਬੰਧ ਕਰ ਕੇ ਦਰਵਾਜ਼ਿਆਂ ਦੀ ਸੇਵਾ ਨੂੰ ਜਲਦ ਮੁਕੰਮਲ ਕਰ ਕੇ ਸੁਸ਼ੋਭਿਤ ਕਰਨ ਦਾ ਮਤਾ ਪਾਸ ਕੀਤਾ ਹੈ। ਇਸ ਮਤੇ ਦੇ ਆਧਾਰ 'ਤੇ ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਸੇਵਾ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲੈਣ ਦੇ ਅਸਾਰ ਹਨ।