ਖ਼ਾਲਸਾ ਰਾਜ ਦੇ ਸਥਾਪਨਾ ਦਿਵਸ' ਨੂੰ 'ਸਰਹਿੰਦ ਫ਼ਤਿਹ ਦਿਵਸ' ਵਜੋਂ ਮਨਾਉਣਾ ਗ਼ੁਲਾਮ ਸਿੱਖ-ਮਾਨਸਿਕਤਾ:ਜਾਚਕ
14 ਮਈ ਸੰਨ 1710 ਦਾ ਦਿਨ ਸਿੱਖ ਕੌਮ ਲਈ ਉਹ ਖੁਸ਼ੀਆਂ ਭਰਪੂਰ ਤੇ ਸੁਭਾਗਾ ਦਿਹਾੜਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਤੇ ਨਿਵਾਜੇ ਜਥੇਦਾਰ ਬਾਬਾ ਬੰਦਾ
ਕੋਟਕਪੂਰਾ, 13 ਮਈ (ਗੁਰਿੰਦਰ ਸਿੰਘ) : 14 ਮਈ ਸੰਨ 1710 ਦਾ ਦਿਨ ਸਿੱਖ ਕੌਮ ਲਈ ਉਹ ਖੁਸ਼ੀਆਂ ਭਰਪੂਰ ਤੇ ਸੁਭਾਗਾ ਦਿਹਾੜਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਤੇ ਨਿਵਾਜੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਖ਼ਾਲਸਾ ਪੰਥ ਨੇ 6 ਹਜ਼ਾਰ ਸਿੰਘਾਂ ਦੀ ਸ਼ਹਾਦਤ ਦੇ ਕੇ ਸੂਬਾ ਸਰਹਿੰਦ ਦੇ ਜ਼ਾਲਮ ਹਾਕਮ ਵਜ਼ੀਰ ਖਾਂ ਨੂੰ ਦੋਜ਼ਕ ਭੇਜਿਆ ਅਤੇ ਭਾਈ ਬਾਜ਼ ਸਿੰਘ ਨੂੰ ਉਥੋਂ ਦਾ ਪਹਿਲਾ ਸਿੱਖ ਹਾਕਮ ਨਿਯੁਕਤ ਕਰ ਕੇ ਖ਼ਾਲਸਾ ਰਾਜ ਦਾ ਮੁੱਢ ਬੰਨ੍ਹਿਆ ਸੀ।
ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਲੁਕਵੇਂ ਏਜੰਡੇ ਨੂੰ ਮੁੱਖ ਰੱਖ ਕੇ ਸਥਾਪਤ ਹੋਈ ਕੋਈ ਵੀ ਸਰਕਾਰ ਨਹੀਂ ਚਾਹੁੰਦੀ ਕਿ ਸਿੱਖ ਜਗਤ ਦੇ ਹਿਰਦਿਆਂ 'ਚ 'ਰਾਜ ਕਰੇਗਾ ਖ਼ਾਲਸਾ' ਦੀ ਭਾਵਨਾ ਮੁੜ ਸੁਰਜੀਤ ਹੋਵੇ।
ਇਸੇ ਲਈ ਮਈ 2010 'ਚ ਖ਼ਾਲਸਾ ਰਾਜ ਦੇ ਸਥਾਪਨਾ ਦੀ ਤੀਜੀ ਸ਼ਤਾਬਦੀ ਨੂੰ ਪੰਜਾਬ ਦੀ ਬਾਦਲ ਸਰਕਾਰ ਵਲੋਂ 'ਸਰਹਿੰਦ ਫ਼ਤਹਿ ਦਿਵਸ' ਦਾ ਨਾਂਅ ਦਿਤਾ ਗਿਆ ਸੀ ਅਤੇ ਹੁਣ ਫਿਰ ਉਨ੍ਹਾਂ ਦੇ ਹੀ ਕੁੱਝ ਚਾਟੜਿਆਂ ਵਲੋਂ ਲੁਧਿਆਣੇ ਦੇ ਇਕ ਡੇਰੇ 'ਚ 'ਸਰਹਿੰਦ ਫ਼ਤਿਹ ਦਿਵਸ' ਨੂੰ 'ਅਰਦਾਸ ਦਿਵਸ' ਵਜੋਂ ਮਨਾਉਣ ਦੇ ਸਿੱਖ ਮਾਰੂ ਮਨਸੂਬੇ ਦਾ ਮੁੱਢ ਬੰਨ੍ਹਿਆ ਗਿਆ ਹੈ, ਜੋ ਸਿੱਖ ਕੌਮ ਦੀ ਗ਼ੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਹੀ ਮੰਨਿਆ ਜਾ ਸਕਦਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਆਖਿਆ ਕਿ 'ਸਰਹਿੰਦ ਫਤਹਿ ਦਿਵਸ' ਦੀ ਤੀਜੀ ਸ਼ਤਾਬਦੀ ਮਨਾਉਣ ਵੇਲੇ ਵੀ ਆਵਾਜ਼ ਉੱਠੀ ਸੀ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੇ ਬਾਦਲ ਸਰਕਾਰ ਵਲੋਂ ਗੁਰੂ ਕੀ ਗੋਲਕ ਤੇ ਸਰਕਾਰੀ ਖ਼ਜ਼ਾਨੇ ਦਾ ਖਰਚਿਆ ਕਰੋੜਾਂ ਰੁਪਿਆ ਅਤੇ ਲਾਈ ਗਈ ਕੌਮੀ ਸ਼ਕਤੀ ਤਦੋਂ ਹੀ ਸਫ਼ਲ ਮੰਨੀ ਜਾ ਸਕਦੀ ਹੈ, ਜੇਕਰ ਇਸ ਮੌਕੇ ਨੂੰ ਕੌਮੀ ਅਣਖ ਨੂੰ ਜਗਾਉਣ 'ਤੇ 'ਰਾਜ ਕਰੇਗਾ ਖ਼ਾਲਸਾ' ਦੀ ਭਾਵਨਾ ਨੂੰ ਉਭਾਰਨ ਲਈ ਵਰਤਿਆ ਜਾਵੇ।
ਐਸਾ ਤਦ ਹੀ ਹੋ ਸਕਦਾ ਹੈ ਕਿ ਜੇ ਕੌਮੀ, ਪੰਜਾਬ ਜਾਂ ਸੰਸਾਰ ਪੱਧਰ 'ਤੇ ਮਨਾਏ ਜਾਣ ਵਾਲੇ ਸਿੱਖ ਸਮਾਗਮਾਂ ਲਈ ਸਿੱਖ ਜਥੇਬੰਦੀਆਂ ਦੀ ਕੋਈ ਸਾਂਝੀ ਕਮੇਟੀ ਬਣੇ ਪਰ ਜੇਕਰ ਅਜਿਹੇ ਸਮਾਗਮਾਂ ਦੀ ਵਾਗਡੋਰ ਕੇਂਦਰੀ ਜਾਂ ਸੂਬਾ ਸਰਕਾਰਾਂ ਦੇ ਹੱਥ 'ਚ ਹੋਵੇ ਤਾਂ ਅਜਿਹਾ ਸੋਚਣਾ ਵੀ ਫਜ਼ੂਲ ਹੈ, ਕਿਉਂਕਿ ਉਹ ਤਾਂ ਖ਼ਾਲਸਾ ਰਾਜ ਦਾ ਸੁਪਨਾ ਲੈਣ ਵਾਲਿਆਂ ਨੂੰ ਉਸ ਹਾਲਤ 'ਚ ਹੀ ਪ੍ਰਵਾਨ ਕਰਦੀ ਹੈ, ਜੇਕਰ ਉਹ ਖ਼ਾਲਸਾਈ ਰਾਜ ਦੀ ਚੜ੍ਹਦੀਕਲਾ ਵਾਲੀ ਭਾਵਨਾ ਤਿਆਗ ਕੇ ਜਗਰਾਤਿਆਂ 'ਚ ਜੋਤਾਂ ਵਾਲੀ ਮਾਤਾ ਦੀ ਜੈ ਜੈ ਕਾਰ ਕਰਨ 'ਤੇ ਲਾਲ ਚੁੰਨੀਆਂ ਲੈ ਕੇ ਭੇਟਾਂ ਗਾਉਣ ਲੱਗ ਪੈਣ।
ਗਿਆਨੀ ਜਾਚਕ ਨੇ ਆਖਿਆ ਕਿ ਦਸਮ ਪਿਤਾ ਦਾ 'ਬੰਦਾ' ਬਣਨ ਦੀ ਥਾਂ ਦੇਵੀ-ਦੇਵਤਿਆਂ ਦੇ ਬੰਦਿਆਂ 'ਤੇ ਬੰਦੇ ਬਣ ਜਾਣ, ਸਾਨੂੰ ਭੁੱਲਣਾ ਨਹੀ ਚਾਹੀਦਾ ਕਿ ਦਸਵੇਂ ਪਾਤਸ਼ਾਹ ਨੇ ਖ਼ਾਲਸਾ ਪੰਥ ਦੀ ਨੀਂਹ ''ਹੁਣਿ ਹੁਕਮੁ ਹੋਆ ਮਿਹਰਵਾਣ ਦਾ£ ਪੈ ਕੋਇ ਨ ਕਿਸੈ ਰਞਾਣਦਾ£ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ£ ਗੁਰਵਾਕ ਦੀ ਰੌਸ਼ਨੀ 'ਚ ਸੰਪੂਰਨ ਰਾਜਸੀ ਆਜ਼ਾਦੀ ਅਤੇ ਮੁਕੰਮਲ ਕੌਮੀ ਸਵੈ-ਨਿਰਭਰਤਾ 'ਤੇ ਰੱਖੀ ਸੀ।
ਖ਼ਾਲਸਾ ਜਥੇਬੰਦੀ ਇਕ ਐਸਾ ਸਿਆਸੀ ਨਿਜ਼ਾਮ ਘੜਣ ਵਾਸਤੇ ਸਾਜੀ ਗਈ ਸੀ, ਜੋ ਸੱਭ ਦਾ ਸਾਂਝਾ ਹੋਵੇ ਅਤੇ ਜਿਸ 'ਚ ਹਰ ਮਨੁੱਖ ਅਪਣੇ ਅਕੀਦੇ ਮੁਤਾਬਕ ਬੇਖ਼ੌਫ਼ ਹੋ ਕੇ ਅਪਣਾ ਧਾਰਮਕ ਵਿਕਾਸ ਕਰ ਸਕੇ। ਉਸ ਰਾਜ ਦੇ ਲੋਕਾਂ ਨੂੰ ਕਿਸੇ ਸੱਤਾਧਾਰੀ ਜਾਂ ਬਹੁ-ਗਿਣਤੀ ਕੌਮ ਦੀ ਦੁਬੇਲ ਬਣ ਕੇ ਨਾ ਜਿਉਣਾ ਪਵੇ।'' ਹੁਣ ਪੈ ਕੋਇ ਨ ਕਿਸੈ ਰਞਾਣਦਾ ਦਾ ਇਹੋ ਅੰਤਰੀਵ ਭਾਵ ਸੀ, ਜੋ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾਈ ਰਾਜ ਵੇਲੇ ਲੋਕਾਈ ਨੇ ਪ੍ਰਤੱਖ ਰੂਪ 'ਚ ਤੱਕਿਆ ਅਤੇ ਹੁਣ ਵੀ ਮਾਨਵ-ਦਰਦੀ ਲੋਕਾਂ ਵ ਲੋਂ ਖ਼ਾਲਸਾ ਪੰਥ ਦੇ ਵਰਤਾਰੇ ਤੋਂ ਇਹੀ ਆਸ ਪਾਲੀ ਜਾ ਰਹੀ ਹੈ। ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਪੱਖੋਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।