ਪਾਕਿ 'ਚ ਸਿੱਖਾਂ ਦਾ ਹੋ ਰਿਹੈ ਕਤਲੇਆਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਸਿੱਖ ਕਮਿਉਨਿਟੀ ਦੇ ਬੁਲਾਰੇ ਬਾਬਾ ਗੁਰਪਾਲ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ.....

Sikhs Protesting

ਪੇਸ਼ਾਵਰ,ਪਾਕਿਸਤਾਨ ਸਿੱਖ ਕਮਿਉਨਿਟੀ ਦੇ ਬੁਲਾਰੇ ਬਾਬਾ ਗੁਰਪਾਲ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਪੇਸ਼ਾਵਰ ਵਿਚ ਰਹਿੰਦੇ ਸਿੱਖ ਕੱਟੜਪੰਥੀ ਹਮਲਿਆਂ ਕਾਰਨ ਖੌਫ਼ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ। ਪੇਸ਼ਾਵਰ 30 ਹਜ਼ਾਰ ਸਿੱਖਾਂ ਵਿਚੋਂ 60 ਫ਼ੀ ਸਦੀ ਤੋਂ ਜ਼ਿਆਦਾ ਸਿੱਖ ਪਲਾਇਨ ਕਰ ਕੇ ਪਾਕਿਸਤਾਨ ਦੇ ਦੂਜੇ ਹਿੱਸਿਆਂ ਵਿਚ ਰਹਿ ਰਹੇ ਹਨ ਜਾਂ ਭਾਰਤ ਆ ਕੇ ਰਹਿਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਇਥੋਂ ਦੇ ਇਕ ਸਿੱਖ ਆਗੂ ਚਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। 

ਪਾਕਿਸਤਾਨ ਦੇ ਸਿੱਖ ਕੌਂਸਲ ਦੇ ਇਕ ਮੈਂਬਰ ਨੇ ਕਿਹਾ ਕਿ ਸਿੱਖਾਂ ਨੂੰ ਸਿਰਫ਼ ਇਸ ਲਈ ਮਾਰਿਆ ਜਾ ਰਿਹਾ ਹੈ ਕਿਉਂਕਿ ਉਹ ਵਖਰੇ ਦਿਸਦੇ ਹਨ। ਕੁੱਝ ਸਿੱਖਾਂ ਦਾ ਇਹ ਵੀ ਕਹਿਣਾ ਹੈ ਕਿ ਅਤਿਵਾਦੀ ਸੰਗਠਨ ਤਾਲਿਬਾਨ ਘੱਟ ਗਿਣਤੀਆਂ ਦਾ ਕਤਲ ਕਰ ਰਿਹਾ ਹੈ। 2016 ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਦ ਮੈਂਬਰ ਅਤੇ ਸਿੱਖ ਆਗੂ ਸੋਰਨ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ ਹਾਲਾਂਕਿ ਇਸ ਦੇ ਬਾਵਜੂਦ ਸਥਾਨਕ ਪੁਲਿਸ ਨੇ ਇਸ ਕਤਲ ਦੇ ਦੋਸ਼ ਵਿਚ ਉਨ੍ਹਾਂ ਦੇ ਸਿਆਸੀ ਵਿਰੋਧੀ ਅਤੇ ਘੱਟ ਗਿਣਤੀ ਹਿੰਦੂ ਨੇਤਾ ਬਲਦੇਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਲਗਭਗ ਦੋ ਸਾਲ ਚੱਲੀ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਬਲਦੇਵ ਸਿੰਘ ਨੂੰ ਰਿਹਾਅ ਕਰ ਦਿਤਾ। ਮੀਡੀਆ ਰੀਪੋਰਟਾਂ ਅਨੁਸਾਰ ਪਾਕਿਸਤਾਨ ਵਿਚ ਮੌਜੂਦਾ ਸਥਿਤੀ ਇਹ ਹੈ ਕਿ ਇਥੇ ਰਹਿ ਰਹੇ ਸਿੱਖਾਂ ਨੂੰ ਅਪਣੀ ਪਛਾਣ ਲੁਕਾਉਣ ਲਈ ਵਾਲ ਕਟਵਾਉਣੇ ਪੈ ਰਹੇ ਹਨ ਅਤੇ ਅਪਣੀ ਦਸਤਾਰ ਵੀ ਹਟਾਉਣੀ ਪੈ ਰਹੀ ਹੈ। 20 ਸਾਲਾ ਪਾਲਦੀਪ ਸਿੰਘ ਨੇ ਦਸਿਆ ਕਿ ਉਸ ਦਾ ਅਪਣੇ ਧਰਮ ਵਿਚ ਪੂਰਾ ਵਿਸ਼ਵਾਸ ਹੈ ਪਰ ਉਹ ਮਰਨਾ ਨਹੀਂ ਚਾਹੁੰਦਾ, ਇਸ ਲਈ ਉਸ ਨੇ ਅਪਣੇ ਵਾਲ ਕਟਵਾ ਲਏ ਹਨ ਅਤੇ ਦਸਤਾਰ ਸਜਾਉਣੀ ਵੀ ਛੱਡ ਦਿਤੀ ਹੈ।  (ਏਜੰਸੀ)