ਨਿਊਜ਼ੀਲੈਂਡ ’ਚ ਅੰਮਿ੍ਰਤਧਾਰੀ ਸਿੱਖ ਨੂੰ ਬਿਨਾਂ ਕਿ੍ਰਪਾਨ ਦੇ ਕੰਮ ’ਤੇ ਆਉਣ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੰਪਨੀ ਨੇ ਕਿਹਾ, ਕ੍ਰਿਪਾਨ ਪਾਉਣੀ ਹੈ ਤਾਂ ਨਿਊਜ਼ੀਲੈਂਡ ਪੁਲਿਸ ਕੋਲੋਂ ਚਿੱਠੀ ਲੈ ਕੇ ਆਉ

Sikh

ਔਕਲੈਂਡ, 13 ਅਗੱਸਤ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਿਚ ਕਿ੍ਰਪਾਨ ਦੀ ਕਾਨੂੰਨੀ ਮਾਨਤਾ ਵਾਲਾ ਇਕ ਸੋਧ ਬਿਲ ਭਾਵੇਂ ਪਾਰਲੀਮੈਂਟ ਵਿਚ ਹੈ ਪਰ ‘¬ਕ੍ਰਾਈਮ ਐਕਟ 1961 ਸੈਕਸ਼ਨ 202 (ਏ) (4)’ ਤਹਿਤ ਬਿਨਾਂ ਕਾਰਨ ਚਾਕੂ (ਕਿ੍ਰਪਾਨ) ਨੂੰ ਜਨਤਾ ਵਿਚ ਨਹÄ ਲਿਜਾਇਆ ਜਾ ਸਕਦਾ ਬਸ਼ਰਤੇ ਕਿ ਇਸ ਦਾ ਕੋਈ ਜਾਇਜ਼ ਕਾਰਨ ਹੋਵੇ। ਅੰਮਿ੍ਰਤਧਾਰੀ ਸਿੱਖ ਹੋਣ ਦੇ ਨਾਤੇ ਕਿ੍ਰਪਾਨ ਪਹਿਨਣਾ ਇਕ ਜਾਇਜ਼ ਕਾਰਨ ਮੰਨਿਆ ਜਾਂਦਾ ਹੈ ਜਿਸ ਦੀ ਸਿੱਖਾਂ ਨੂੰ ਇਥੇ ਛੋਟ ਦਿਤੀ ਗਈ ਹੈ। ਜਿੰਨੀ ਦੇਰ ਤਕ ਇਹ ਕ੍ਰਿਪਾਨ ਕਿਸੀ ਨੂੰ ਨੁਕਸਾਨ ਪਹੁੰਚਾਉਣ ਲਈ ਨਹÄ ਵਰਤੀ ਗਈ ਹੋਵੇ ਉਨੀ ਦੇਰ ਤਕ ਇਸ ਨੂੰ ਅਪਰਾਧਕ ਸ਼੍ਰੇਣੀ ਵਿਚ ਨਹÄ ਰਖਿਆ ਜਾਂਦਾ। 

ਇਸ ਹੱਕ ਦੇ ਬਾਵਜੂਦ ਉਟਾਹੂਹੂ ਦੀ ਇਕ ਟਰਾਂਸਪੋਰਟ ਕੰਪਨੀ ਵਿਚ ਟਰੱਕ ਡਰਾਈਵਰ ਵਜੋਂ ਅਕਤੂਬਰ 2019 ਤੋਂ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਪਹਿਨ ਕੇ ਕੰਮ ਕਰਦੇ ਇਥੋਂ ਦੇ ਨਾਗਰਿਕ ਸ. ਅਮਨਦੀਪ ਸਿੰਘ ਨੂੰ ਲਗਭਗ 8-9 ਮਹੀਨੇ ਬਾਅਦ ਜਾ ਕੇ ਕਿ੍ਰਪਾਨ ਪਹਿਨਣ ਦੀ ਮੁਸ਼ਕਲ ਆ ਗਈ ਹੈ। ਕੰਪਨੀ ਨੇ ਇਹ ਸਾਰੀਆਂ ਦਲੀਲਾਂ ਰੱਦ ਕਰਦਿਆਂ ਇਸ ਨੌਜਵਾਨ ਨੂੰ ਨਿਊਜ਼ੀਲੈਂਡ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਜਿਸ ਵਿਚ ਕਿਹਾ ਜਾਵੇ ਕਿ ਕਿ੍ਰਪਾਨ ਪਹਿਨ ਕੇ ਕੰਮ ਵਾਲੇ ਸਥਾਨ ਉਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਹੈ।

4 ਜੂਨ ਦੀ ਇਸ ਮੰਗ ਤੋਂ ਬਾਅਦ ਅੱਜ ਤਕ ਪੁਲਿਸ ਨੇ ਇਸ ਨੂੰ ਚਿੱਠੀ ਨਹÄ ਉਪਲਬਧ ਕਰਵਾਈ। ਲਾਕਡਾਊਨ ਵਰਗੀ ਔਖੀ ਘੜੀ ਵਿਚ ਸੱਭ ਨੂੰ ਕੰਮ ਦੀ ਜ਼ਰੂਰਤ ਹੈ ਪਰ ਇਕ ਚਿੱਠੀ ਕਰ ਕੇ ਇਸ ਨੂੰ ਕੰਮ ’ਤੇ ਜਾਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਕੰਪਨੀ ਕਹਿੰਦੀ ਹੈ ਕਿ ਬਿਨਾਂ ਕਿ੍ਰਪਾਨ ਪਹਿਨੇ ਕੰਮ ’ਤੇ ਆ ਜਾਉ ਪਰ ਇਹ ਨੌਜਵਾਨ ਸਿੱਖੀ ਉਤੇ ਦਿ੍ਰੜ ਹੈ ਅਤੇ ਕ੍ਰਿਪਾਨ ਲਾਹ ਕੇ ਕੰਮ ਉਤੇ ਜਾਣ ਨੂੰ ਤਿਆਰ ਨਹÄ ਹੋਇਆ ਅਤੇ ਪਿਛਲੇ ਕਈ ਦਿਨਾਂ ਤੋਂ ਕੰਮ ’ਤੇ ਵੀ ਨਹÄ ਗਿਆ। ਇਸ ਸਬੰਧੀ ਇਕ ਪੰਜਾਬੀ ਪੁਲਿਸ ਸਾਰਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਉਤੇ ਉਨ੍ਹਾਂ ਦੀ ਕਾਨੂੰਨੀ ਟੀਮ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਦਾ ਹੱਲ ਕੱਢ ਦੇਣਗੇ। ਇਹ ਮਾਮਲਾ ਅੱਗੇ ਸੀਨੀਅਰ ਅਫ਼ਸਰਾਂ ਕੋਲ ਵਲਿੰਗਟਨ ਭੇਜਿਆ ਹੋਇਆ ਹੈ।