Gurmeet Singh Engineer bail News : ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ਵਿਚ ਜੇਲ ਵਿਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Gurmeet Singh Engineer bail News : 31 ਸਾਲ ਤੋਂ ਜ਼ਿਆਦਾ ਸਮੇਂ ਤੋਂ ਜੇਲ ਵਿਚ ਬੰਦ ਹੈ ਗੁਰਮੀਤ ਸਿੰਘ

Gurmeet Singh Engineer bail News

Gurmeet Singh Engineer bail News : ਬੇਅੰਤ ਸਿੰਘ ਕਤਲ ਕੇਸ ਵਿਚ ਹੀ ਸਜ਼ਾਯਾਫ਼ਤਾ ਇੰਜੀਨੀਅਰ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਰੈਗੁਲਰ ਜ਼ਮਾਨਤ ਮਿਲ ਗਈ ਹੈ। ਉਸ ਨੇ ਜ਼ਿਲ੍ਹਾ ਅਦਾਲਤ ਵਿਚ ਅਰਜ਼ੀ ਦਾਖ਼ਲ ਕੀਤੀ ਸੀ ਤੇ ਅਰਜ਼ੀ ਵਿਚ ਕਿਹਾ ਹੈ ਕਿ ਉਸ ਵਲੋਂ ਪ੍ਰੀਮੇਚਿਉਰ ਰਿਹਾਈ ਲਈ ਪ੍ਰਸ਼ਾਸਨ ਨੂੰ ਦਿਤੇ ਮੰਗ ਪੱਤਰ ’ਤੇ ਫ਼ੈਸਲਾ ਨਹੀਂ ਹੋ ਸਕਿਆ ਹੈ ਤੇ ਹਾਈ ਕੋਰਟ ਇਕ ਫ਼ੈਸਲੇ ਵਿਚ ਕਹਿ ਚੁਕੀ ਹੈ ਕਿ ਜੇਕਰ ਕਿਸੇ ਸਜ਼ਾਯਾਫ਼ਤਾ ਕੈਦੀ ਦੀ ਪ੍ਰੀਮੇਚਿਉਰ ਰਿਹਾਈ ਦੇ ਮੰਗ ਪੱਤਰ ’ਤੇ ਤਿੰਨ ਮਹੀਨੇ ਤਕ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਉਹ ਰੈਗੁਲਰ ਜ਼ਮਾਨਤ ਦਾ ਹੱਕਦਾਰ ਹੈ। 

ਇਸ ਦਲੀਲ ਨਾਲ ਗੁਰਮੀਤ ਸਿੰਘ ਨੇ ਜ਼ਮਾਨਤ ਅਰਜ਼ੀ ਵਿਚ ਕਿਹਾ ਸੀ ਕਿ ਉਸ ਵਲੋਂ ਦਿਤੇ ਮੰਗ ਪੱਤਰ ’ਤੇ ਤਿੰਨ ਮਹੀਨੇ ਵਿਚ ਫ਼ੈਸਲਾ ਨਹੀਂ ਹੋ ਸਕਿਆ, ਲਿਹਾਜਾ ਉਹ ਜ਼ਮਾਨਤ ਦਾ ਹੱਕਦਾਰ ਹੈ। 

 ਕੋਰਟ ਨੇ ਉਸ ਨੂੰ 2007 ਵਿਚ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਜ਼ਿਕਰਯੋਗ ਹੈ ਕਿ 27 ਸਾਲ ਤੋਂ ਜ਼ਿਆਦਾ ਸਮੇਂ ਤੋਂ ਗੁਰਮੀਤ ਸਿੰਘ ਜੇਲ ਵਿਚ ਬੰਦ ਹੈ। ਹੁਣ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।