Panthak News: ਪੈਰਿਸ ਉਲੰਪਿਕ ’ਚ ਭਾਰਤੀ ਖਿਡਾਰੀਆਂ ਤੋਂ ਵਧ ਅਧਿਕਾਰੀਆਂ ਦੇ ਖ਼ਰਚੇ ਦੀ ਉਚ ਪਧਰੀ ਜਾਂਚ ਹੋਵੇ : ਬਾਬਾ ਬਲਬੀਰ ਸਿੰਘ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਕਿਹਾ ਕਿ ਐਥਲੀਟਾਂ ਲਈ 14 ਕਰੋੜ ਰੁਪਏ ਅਤੇ ਅਧਿਕਾਰੀਆਂ ਲਈ 18.90 ਕਰੋੜ ਰੁਪਏ ਦੀ ਰਕਮ ਵੰਡੀ ਗਈ

In Paris Olympics, there should be a high-level investigation into the expenditure of officials more than Indian athletes: Baba Balbir Singh

 

Panthak News: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉਲੰਪਿਕ ਖੇਡਾਂ ਵਿਚ ਫੋਗਾਟ ਨਾਲ ਹੋਈ ਬੇਇਨਸਾਫ਼ੀ ਅਤੇ ਅਧਿਕਾਰੀਆਂ ’ਤੇ ਹੋਏ ਬੇਲੋੜੇ ਖ਼ਰਚਾ ਸਬੰਧੀ ਜਾਂਚ ਦੀ ਮੰਗ ਕਰਦਿਆਂ ਕਿਹਾ ਹੈ ਕਿ ਪੰਜਾਹ ਕਿਲੋ ਸ਼੍ਰੇਣੀ ਦੇ ਕੁਸ਼ਤੀ ਮੁਕਾਬਲੇ ਵਿਚ ਸੌ ਗ੍ਰਾਮ ਭਾਰ ਜ਼ਿਆਦਾ ਨਿਕਲਣ ’ਤੇ ਭਾਰਤ ਦੀ ਵਿਨੇਸ਼ ਫੋਗਾਟ ਨੂੰ ਸੋਨ ਤਮਗ਼ੇ ਮੁਕਾਬਲਾ ਕਰਨ ਦੇ ਅਯੋਗ ਐਲਾਨ ਕਰ ਦਿਤਾ ਗਿਆ ਤਾਂ ਉਸ ਸਮੇਂ ਖੇਡ ਮੰਤਰੀ ਨੇ ਸਿਖਲਾਈ ਆਦਿ ਤੇ ਉਸ ਉਪਰ ਕੀਤੇ ਖ਼ਰਚੇ ਦੀ ਜਾਣਕਾਰੀ ਦਿਤੀ ਸੀ ਪਰ ਇਹ ਨਹੀਂ ਦਸਿਆ ਕਿ ਨਾਲ ਭੇਜੇ ਗਏ ਅਧਿਕਾਰੀਆਂ ’ਤੇ ਕਿੰਨਾ ਖ਼ਰਚ ਕੀਤਾ ਗਿਆ? ਉਨ੍ਹਾਂ ਕਿਹਾ ਕਿ ਇਸ ਦੀ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਐਥਲੀਟਾਂ ਲਈ 14 ਕਰੋੜ ਰੁਪਏ ਅਤੇ ਅਧਿਕਾਰੀਆਂ ਲਈ 18.90 ਕਰੋੜ ਰੁਪਏ ਦੀ ਰਕਮ ਵੰਡੀ ਗਈ। ਈ. ਸੀ. ਦੇ 12 ਮੈਂਬਰਾਂ ਦੀ ਯਾਤਰਾ ਅਤੇ ਰੋਜ਼ਾਨਾ ਭੱਤਿਆਂ ’ਤੇ 8.4 ਕਰੋੜ ਰੁਪਏ ਖ਼ਰਚ ਹੋਏ। ਇਸ ਵਿਚ ਦੇਖਣ ਵਾਲੀ ਗੱਲ ਇਹ ਹੈ ਕਿ ਖਿਡਾਰੀਆਂ ’ਤੇ ਕਿੰਨਾ ਅਤੇ ਉਨ੍ਹਾਂ ਨਾਲ ਗਏ  ਅਧਿਕਾਰੀਆਂ ’ਤੇ ਕਿੰਨਾ ਖ਼ਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨਾਲ ਭੇਜੇ ਗਏ 12 ਉਹ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਮੁਅੱਤਲ ਕੀਤਾ।