ਰਾਜਬੀਰ ਸਿੰਘ ਦੀ ਪਤਨੀ ਦੀ ਹਾਲਤ ਠੀਕ, ਹਸਪਤਾਲ 'ਚੋਂ ਮਿਲੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਲਾਲੋ ਦੇ ਮਿਸ਼ਨ 'ਤੇ ਚਲ ਕੇ ਪੰਥ ਦੀ ਸੇਵਾ ਕਰ ਰਹੇ ਰੋਜ਼ਾਨਾ ਸਪੋਕਸਮੈਨ ਦੇ ਲੇਖਕ ਰਾਜਬੀਰ ਸਿੰਘ ਰਿਕਸ਼ਾ ਚਾਲਕ ਦੀ ਧਰਮ ਪਤਨੀ ਬੀਬੀ ਰਾਜਵੰਤ ਕੌਰ........

Rajbir's wife's condition correct

ਅੰਮ੍ਰਿਤਸਰ : ਭਾਈ ਲਾਲੋ ਦੇ ਮਿਸ਼ਨ 'ਤੇ ਚਲ ਕੇ ਪੰਥ ਦੀ ਸੇਵਾ ਕਰ ਰਹੇ ਰੋਜ਼ਾਨਾ ਸਪੋਕਸਮੈਨ ਦੇ ਲੇਖਕ ਰਾਜਬੀਰ ਸਿੰਘ ਰਿਕਸ਼ਾ ਚਾਲਕ ਦੀ ਧਰਮ ਪਤਨੀ ਬੀਬੀ ਰਾਜਵੰਤ ਕੌਰ ਦੀ ਸਿਹਤ ਹੁਣ ਠੀਕ ਠਾਕ ਹੈ ਤੇ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਅੱਜ ਸਥਾਨਕ ਦਿਮਾਗ਼ੀ ਰੋਗਾਂ ਦੇ ਮਾਹਰ ਡਾਕਟਰ ਅਸ਼ੋਕ ਉਪਲ ਦੇ ਹਸਪਤਾਲ ਜਿਥੇ ਬੀਬੀ ਰਾਜਵੰਤ ਕੌਰ ਕਰੀਬ ਇਕ ਹਫ਼ਤੇ ਤੋਂ ਜ਼ੇਰੇ ਇਲਾਜ ਸਨ, ਨੂੰ ਸ਼ਾਮ ਨੂੰ ਛੁੱਟੀ ਦੇ ਦਿਤੀ ਗਈ।

ਰਾਜਬੀਰ ਸਿੰਘ ਨੇ ਦਸਿਆ ਕਿ ਕਰੀਬ 8 ਦਿਨ ਪਹਿਲਾਂ ਬੀਬੀ ਰਾਜਵੰਤ ਕੌਰ ਨੂੰ ਦਿਮਾਗ਼ ਵਿਚ ਖ਼ੂਨ ਦਾ ਥੱਕਾ ਜੰਮਣ ਕਾਰਨ ਪਹਿਲਾਂ ਛੇਹਰਟਾ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਬੀਬੀ ਨੂੰ ਨਿਊਰੋ ਸਰਜਨ ਕੋਲ ਲਿਆਂਦਾ ਗਿਆ। ਤਿੰਨ ਦਿਨ ਆਈ ਸੀ ਯੂ ਵਿਚ ਰਖਣ ਤਂੋ ਬਾਅਦ ਬੀਬੀ ਨੂੰ ਜਰਨਲ ਵਾਰਡ ਵਿਚ ਭੇਜਿਆ ਗਿਆ ਜਿਥੋਂ ਹੁਣ ਉਨ੍ਹਾਂ ਨੂੰ ਅੱਜ ਛੁੱਟੀ ਦੇ ਦਿਤੀ ਗਈ।