ਅਕਾਲ ਤਖ਼ਤ ਸਾਹਿਬ ਦੀ ਹੋਂਦ ਨੂੰ ਸੱਟ ਮਾਰ ਰਹੇ ਨੇ ਸੁਖਬੀਰ ਬਾਦਲ, ਧਾਮੀ ਤੇ ਗੜਗੱਜ : ਭਾਈ ਵਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

328 ਪਾਵਨ ਸਰੂਪਾਂ ਦੇ ਅਹਿਮ ਮਸਲੇ ’ਤੇ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਏ।

Bhai Baldev Singh Wadala News

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ, ਸੁਤੰਤਰਤਾ ਅਤੇ ਸਿੰਘ ਸਾਹਿਬਾਨ ਦਾ ਸਤਿਕਾਰ, ਹੁਕਮਨਾਮਿਆਂ ਦੀ ਪ੍ਰੰਪਰਾ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਢਾਹ ਲਾ ਰਹੇ ਹਨ।

328 ਪਾਵਨ ਸਰੂਪਾਂ ਦੇ ਅਹਿਮ ਮਸਲੇ ’ਤੇ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੜਤਾਲ ਦੇ ਅਨੁਸਾਰ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਏ। ਫਿਰ ਮਾਮੂਲੀ ਵਿਭਾਗੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਧਿਕਾਰੀ ਕਾਨੂੰਨੀ ਕਾਰਵਾਈ ਤੋਂ ਕਿਉਂ ਭੱਜੇ ਤੇ ਕਿਸ ਦੇ ਕਹਿਣ ’ਤੇ ਭੱਜੇ?

ਇਹ ਕਿੰਨੇ ਕਰਵਾਇਆ ਤੇ ਕਿੰਨੇ ਢਾਹ ਲਾਈ ਇਸ ਦਾ ਜਵਾਬ ਪੰਥ ਮੰਗਦਾ ਹੈ? ਉਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਸਾਢੇ ਪੰਜ ਸਾਲ ਸੰਘਰਸ਼ ਚਲਦਾ ਹੈ ਤੇ ਸਾਢੇ ਪੰਜ ਸਾਲਾਂ ਬਾਅਦ ਐਫ਼ਆਈਆਰ ਦਰਜ ਹੁੰਦੀ ਹੈ, ਦੋਸ਼ੀਆਂ ਵਿਰੁਧ ਤੇ ਫਿਰ ਹੁਕਮਨਾਮਾ ਜਾਰੀ ਹੁੰਦਾ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਆਉਂਦੇ ਨੇ ਕਿ ਪੁਲਿਸ ਨੂੰ ਕਿਸੇ ਕਿਸਮ ਦਾ ਸਹਿਯੋਗ ਸ਼੍ਰੋਮਣੀ ਕਮੇਟੀ ਨਾ ਕਰੇ ਤੇ ਹੁਣ ਕਹਿ ਦਿਤਾ ਕਿ ਸਹਿਯੋਗ ਕੀਤਾ ਜਾਵੇ।

ਸ਼੍ਰੋਮਣੀ ਕਮੇਟੀ ਵਲੋਂ ਇਹ ਤਿੰਨ ਚਾਰ ਵਾਰੀ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਏ ਨੇ, ਕਿਤੇ ਹਾਂ ਵਿਚ ਕਿਤੇ ਨਾ ਵਿਚ, ਇਹ ਵੱਡੀ ਢਾਹ ਲਾ ਰਹੇ ਨੇ। ਭਾਈ ਵਡਾਲਾ ਨੇ ਕਿਹਾ ਕਿ ਮੌਜੂਦਾ ਜਥੇਦਾਰ ਗੜਗੱਜ, ਐਡਵੋਕੇਟ ਧਾਮੀ ਤੇ ਸੁਖਬੀਰ ਬਾਦਲ ਜਵਾਬ ਦੇਵੇ ਕਿ ਅਕਾਲੀ ਤੁਸੀਂ ਹੋ ਕਿ ਅਕਾਲੀ ਉਹ ਨੇ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਜੂਝ ਰਹੇ ਹਨ।

ਫਿਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ ਇਹ ਅਕਾਲ ਤਖ਼ਤ ਸਾਹਿਬ ਨੇ ਵੇਖਣਾ। ਪਰ ਮੁੱਖ ਮੰਤਰੀ ਕਹਿ ਰਹੇ ਹਨ ਕਿ ਮੈਂ ਨਿਮਾਣੇ ਸਿੱਖ ਵਜੋਂ ਹਾਜ਼ਰ ਹੋਣਾ, ਪਰ ਅਕਾਲੀ ਦਲ ਕਹਿ ਰਿਹਾ ਹੈ ਇਸ ਨੇ ਅਕਾਲ ਤਖ਼ਤ ਨਾਲ ਮੱਥਾ ਲਾ ਲਿਆ। ਉਨ੍ਹਾਂ ਕਿਹਾ ਕਿ ਗ਼ੈਰ ਕਾਨੂੰਨੀ ਤੇ ਗ਼ੈਰ ਸੰਵਿਧਾਨਕ ਸ਼੍ਰੋਮਣੀ ਕਮੇਟੀ ਦੇ 11 ਬੰਦੇ ਜੋ ਪੰਥ ਨਹੀਂ ਹਨ ਕਿ ਜਿਹੜਾ ਮਰਜ਼ੀ ਰਾਤੋਂ ਰਾਤ ਫ਼ੈਸਲੇ ਬਦਲਦੇ ਹਨ ਤੇ ਰਾਤੋਂ ਰਾਤ ਜਥੇਦਾਰ ਬਦਲਦੇ ਹਨ ਤੇ ਕਦੇ ਹਾਂ ਵਿਚ ਤੇ ਕਦੇ ਨਾ ਵਿਚ ਜਥੇਦਾਰ ਕੋਲੋਂ ਬੁਲਾਉਂਦੇ ਰਹਿੰਦੇ ਹਨ।