ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ 'ਤੇ ਸ਼੍ਰੋਮਣੀ ਕਮੇਟੀ ਵਲੋਂ ਚੁੱਪ ਰਹਿਣਾ ਪੰਥ ਲਈ ਖ਼ਤਰਾ
ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਇਕ ਮੀਟਿੰਗ ਦੌਰਾਨ ਦਸਿਆ ਕਿ ਨਵਾਂਸ਼ਹਿਰ ਅਦਾਲਤ ਨੇ ਫ਼ਿਰਕਾਪ੍ਰਸਤ ਸੋਚ.....
ਅੰਮ੍ਰਿਤਸਰ : ਦਮਦਮੀ ਟਕਸਾਲ ਅਤੇ ਤਾਲਮੇਲ ਕਮੇਟੀ ਦੇ ਬੁਲਾਰੇ ਭਾਈ ਗੁਰਨਾਮ ਸਿੰਘ ਬੰਡਾਲਾ ਨੇ ਇਕ ਮੀਟਿੰਗ ਦੌਰਾਨ ਦਸਿਆ ਕਿ ਨਵਾਂਸ਼ਹਿਰ ਅਦਾਲਤ ਨੇ ਫ਼ਿਰਕਾਪ੍ਰਸਤ ਸੋਚ ਅਧੀਨ ਨਿਰਦੋਸ਼ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਸੁਣਾ ਕੇ ਦੁਬਾਰਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅੱਗ ਲਾਉਣ ਦੀ ਖ਼ਤਰਨਾਕ ਸਾਜ਼ਸ਼ ਰਚੀ ਹੈ। ਹਿੰਦੂ ਕੱਟੜ ਜਥੇਬੰਦੀਆਂ ਸ਼ਿਵ ਸੈਨਾ ਬਜਰੰਗ ਦਲ ਰੋਜ਼ਾਨਾ ਹਿੰਦੂ ਰਾਸ਼ਟਰ ਦੇ ਨਾਹਰੇ ਲਾ ਕੇ ਘਟ ਗਿਣਤੀਆਂ ਨੂੰ ਧਮਕੀਆਂ ਦਿੰਦੀਆਂ ਹਨ। ਕਈ ਹਿੰਦੂ ਐਮ ਪੀ ਵੀ ਰੋਜ਼ਾਨਾ ਹਿੰਦੂ ਰਾਸ਼ਟਰ ਦਾ ਦਬਦਬਾ ਬਣਾ ਰਹੇ ਹਨ। ਪਰ ਅਦਾਲਤ ਵਿਚ ਕਈ ਜੱਜਾਂ ਦੇ ਇਨ੍ਹਾਂ ਕੱਟੜ ਜਥੇਬੰਦੀਆਂ ਨਾਲ ਸਬੰਧ ਹਨ।
ਅੱਜ ਤਕ ਪੰਥ ਨਾਲ ਹੋ ਰਿਹਾ ਇਹੋ ਜਿਹਾ ਮਾਰੂ ਹਮਲਾ ਸ਼੍ਰੋਮਣੀ ਕਮੇਟੀ ਨੇ ਚੁੱਪ ਰਹਿ ਕੇ ਸਹਿਣ ਕੀਤਾ ਹੈ। ਤਿੰਨ ਨੌਜਵਾਨਾਂ ਨੂੰ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਬੱਚੇ ਨਹੀਂ ਸਮਝਦੀ। ਮਾਰਕਸਵਾਦੀ ਵੀਰਾਂ ਕਿਸਾਨ ਯੂਨੀਅਨ ਪਟਿਆਲੇ ਤੋਂ ਐਮ ਪੀ ਗਾਂਧੀ ਨੇ ਇਸ ਮਾਰੂ ਹਮਲੇ ਪ੍ਰਤੀ ਆਵਾਜ਼ ਉਠਾਈ। ਖ਼ਾਲਿਸਤਾਨ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਠੇ ਕਰਨ ਵਾਲੇ ਅਖੌਤੀ ਪੰਥਕ ਲੀਡਰਾਂ ਨੇ ਮੂੰਹ ਨੂੰ ਜਿੰਦਰੇ ਲਾ ਲਏ। ਅਨੇਕਾਂ ਜਥੇਬੰਦੀਆਂ ਸੰਤ ਸੰਗਤਾਂ ਦਾ ਧੰਨ ਮਹਿੰਗੀਆਂ ਗੱਡੀਆਂ ਰਾਹੀਂ ਉਡਾ ਰਹੇ ਹਨ, ਹੈਰਾਨੀ ਹੈ ਕਿਸੇ ਵੀ ਪੰਥਕ ਜਥੇਬੰਦੀ ਨੇ ਹਾਅ ਦਾ ਨਾਹਰਾ ਨਹੀਂ ਮਾਰਿਆ। ਸ਼੍ਰੋਮਣੀ ਕਮੇਟੀ 'ਤੇ ਇਸ ਸਮੇਂ ਹਿੰਦੂ ਏਜੰਸੀਆਂ ਦਾ ਕੰਟਰੋਲ ਹੈ।