ਜਥੇਦਾਰਾਂ ਦੇ ਫ਼ਤਵੇ ਸਿਰਫ਼ ਪ੍ਰਚਾਰਕਾਂ ਲਈ ਹੀ ਕਿਉਂ: ਢਡਰੀਆਂ ਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੁੱਝ ਦਿਨ ਪਹਿਲਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਮਾਗਮ ਰੋਕਣ ਆਏ ਕੁੱਝ ਟਕਸਾਲੀਆਂ ਡੇਰੇਦਾਰਾਂ ਵਲੋਂ ਉਨ੍ਹਾਂ ਦੀ ਮਾਰਕੁੱਟ ਅਤੇ ਪੱਗ ਲਾਹੁਣ ਦੇ

Ranjit Singh Dhaddrianwala

ਸੰਗਰੂਰ,ਕੁੱਝ ਦਿਨ ਪਹਿਲਾ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦਾ ਸਮਾਗਮ ਰੋਕਣ ਆਏ ਕੁੱਝ ਟਕਸਾਲੀਆਂ ਡੇਰੇਦਾਰਾਂ ਵਲੋਂ ਉਨ੍ਹਾਂ ਦੀ ਮਾਰਕੁੱਟ ਅਤੇ ਪੱਗ ਲਾਹੁਣ ਦੇ ਮਸਲੇ ਵਿਚ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਕਿਹਾ ਕਿ ਹਰ ਬੰਦੇ ਨੂੰ ਅਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਕੋਈ ਗੱਲ ਪਸੰਦ ਨਹੀਂ ਤਾ ਉਸ ਦਾ ਦਲੀਲ ਨਾਲ ਜਵਾਬ ਦੇਵੋ, ਕਿਸੇ 'ਤੇ ਹਮਲਾ ਕਰ ਕੇ ਉਸ ਦੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਡੇਰੇਦਾਰਾਂ ਦੀ ਬੁਖਲਾਹਟ ਦਾ ਨਤੀਜਾ ਹੈ।ਜਥੇਦਾਰ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਜਥੇਦਾਰਾਂ ਦੇ ਫ਼ਤਵੇ ਸਿਰਫ਼ ਪ੍ਰਚਾਰਕਾਂ ਲਈ ਹੀ ਕਿਉਂ ਹਨ। ਪ੍ਰਚਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਸਮਰਪਤ ਹੋ ਕੇ ਪ੍ਰਚਾਰ ਕਰਦੇ ਹਨ।

ਜਥੇਦਾਰਾਂ ਵਲੋਂ ਉਨ੍ਹਾਂ ਨੂੰ ਸ਼ਾਬਾਸ਼ ਦੇਣ ਦੀ ਬਜਾਇ ਉਨ੍ਹਾਂ ਡੇਰੇਦਾਰਾਂ ਦਾ ਪੱਖ ਪੂਰਿਆ ਜਾਂਦਾ ਹੈ ਜਿਨ੍ਹਾਂ ਅਕਾਲ ਤਖ਼ਤ ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਦੀ ਕੋਈ ਕਸਰ ਨਹੀਂ ਛੱਡੀ।ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸੱਚ ਪੁੱਛੋਂ ਤਾਂ ਹੁਣ ਇਥੇ ਘੁਟਣ ਮਹਿਸੂਸ ਹੁੰਦੀ ਹੈ। ਕਿੰਨਾ ਚਿਰ ਅਸੀ ਕੌਮ ਵਲੋਂ ਨਕਾਰੇ ਜਾ ਚੁੱਕੇ ਜਥੇਦਾਰਾਂ ਦੇ ਗੁਲਾਮ ਬਣੇ ਰਹਾਂਗੇ। ਉਨ੍ਹਾਂ ਕਿਹਾ ਕਿ ਸਮਾਂ ਬਦਲ ਰਿਹਾ ਹੈ। ਆਮ ਲੋਕ ਸੁਚੇਤ ਹੋ ਰਹੇ ਹਨ। ਇਨ੍ਹਾਂ ਡੇਰੇਦਾਰਾਂ ਦੀ ਗੁੰਡਾਗਰਦੀ ਹੁਣ ਸਦਾ ਨਹੀਂ ਚਲਣੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ 17 ਮਈ 2016 ਨੂੰ ਮੇਰੇ 'ਤੇ ਹੋਇਆ ਹਮਲਾ ਵੀ ਇਸੇ ਗੰਡਾਗਰਦੀ ਅਤੇ ਧੱਕੇਸ਼ਾਹੀ ਵਾਲੀ ਮਾਨਸਿਕਤਾ ਦਾ ਨਤੀਜਾ ਸੀ।