ਲੁਧਿਆਣੇ ਰਹਿ ਰਹੇ ਦੰਗਾ ਪੀੜਤ ਜਥੇਦਾਰਾਂ ਨੂੰ ਮਿਲੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਥੇਦਾਰ ਗਿ. ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਉਹ ਲੁਧਿਆਣਾ ਵਿਚ ਰਹਿ ਰਹੇ ਦੰਗਾਂ ਪੀੜਤਾਂ ਦੇ ...

Sikh talking to Reporters

ਅੰਮ੍ਰਿਤਸਰ , ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਥੇਦਾਰ ਗਿ. ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਉਹ ਲੁਧਿਆਣਾ ਵਿਚ ਰਹਿ ਰਹੇ ਦੰਗਾਂ ਪੀੜਤਾਂ ਦੇ ਰੈੱਡ ਕਾਰਡ ਤੁਰਤ ਬਹਾਲ ਕਰੇ ਅਤੇ ਅਲਾਟ ਹੋਏ ਕੁਆਰਟਰ ਖਾਲੀ  ਕਰਾਉਣ ਤੋ ਗੁਰੇਜ਼ ਕਰੇ । ਜਥੇਦਾਰ ਨੇ ਦੰਗਾ ਪੀੜਤਾਂ  ਨੂੰ ਭਰੋਸਾ ਦਵਾਇਆ ਕਿ ਸਿੱਖ ਸੰਗਤ ਉਨ੍ਹਾਂ ਦਾ ਸਾਥ ਦੇਵੇਗੀ ।  

 ਸਾਲ 1984 ਦੇ ਦੰਗਾਂ ਪੀੜਤਾਂ ਜਥੇਦਾਰ ਅਕਾਲ ਤਖ਼ਤ ਨੂੰ ਮਿਲਣ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਕੈਪਟਨ ਸਰਕਾਰ ਆਉਣ ਬਾਅਦ ਉਨ੍ਹਾਂ ਨੂੰ ਮੁੜ ਉਜਾੜਿਆ ਜਾ ਰਿਹਾ ਹੈ । ਕਾਂਗਰਸ ਦੇ ਦਿੱਲੀ , ਕਾਨਪੁਰ , ਬੋਕਾਰੋ ਆਦਿ ਥਾਵਾਂ ਤੇ ਸਿੱਖ ਜਿਉਂਦੇ ਸਾੜੇ ਬੱਚੇ ਕੜਾਹਿੜਾਂ ਵਿਚ ਤਲੇ ਗਏ । ਵਿਧਵਾ ਔਰਤਾਂ ਨੂੰ ਰੈੱਡ ਕਾਰਡ ਬਾਦਲ ਸਰਕਾਰ ਨੇ ਜਾਰੀ ਕੀਤੇ ਸਨ  ਪਰ ਕਾਂਗਰਸ ਹਕੂਮਤ  ਉਹ ਰੱਦ ਕਰ ਰਹੀ ਹੈ । ਮਿਲੇ ਮੁਆਵਜੇ ਤੇ ਆਲਾਟ ਹੋਏ ਮਕਾਨ ਵਾਪਸ ਲਏ ਜਾ ਰਹੇ ਹਨ । 135 ਮਕਾਨਾ ਤੇ ਸਰਰਕਾਰ ਨੇ ਕਬਜਾ ਕਰ ਲਿਆ ਹੈ ।

ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ । ਜਿਸ ਪਰਚੇ ਦਰਜ ਕਰਨ ਦੀ ਧਮਕੀ ਦਿਤੀ ਹੈ । ਪ੍ਰਭਾਵਿਤ ਔਰਤਾਂ ਕਿਹਾ ਕਿ ਕੈਪਟਨ ਸਰਕਾਰ ਉਨਾ ਨੂੰ ਜਲੀਲ ਨਾ ਕਰੇ ਸਗੋ ਵਿਧਵਾਵਾਂ ਨੂੰ ਸਲਫਾਸ ਦੇਵੇ ।  ਮੁਤਵਾਜੀ ਜੱਥੇਦਾਰ ਵੱਲੋ ਬਰਗਾੜੀ  ਲਾਏ ਗਏ ਮੋਰਚੇ ਸਬੰਧੀ ਜੱਥੇਦਾਰ ਨੇ ਕਿਹਾ ਕਿ ਜਿਨਾ ਲਾਇਆ ਹੈ ਉਨਾ ਨੂੰ ਪੁਛੋ ਚੀਫ ਖਲਾਸਾ ਦਾਵਾਨ ਦੇ ਬਰਖਾਸਤ ਪ੍ਰਧਾਨ ਚਰਨਜੀਤ ਸਿੰਘ ਚੱਡਾ ਬਾਰੇ ਜੱਥੇਦਾਰ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਬਰਖਾਸਤ ਕਰਨ ਦਾ ਮੈਨੂੰ ਕੋਈ ਪਤਾ ਨਹੀ । ਬਰਗਾੜੀ ਕਾਂਡ ਦੀ ਰਿਪੋਰਟ ਬਾਦਲ ਸਰਕਾਰ ਵੱਲੋ ਦੋਸ਼ੀਆ ਖਿਲਾਫ ਕਾਰਵਾਈ ਨਾ ਕਰਨ ਬਾਰੇ ਜੱਥੇਦਾਰ ਕਿਹਾ ਕਿ ਹਕੂਮਤਾਂ ਸਮਾ ਲਾ ਹੀ ਦਿੰਦੀਆਂ ਹਨ।