Punjab Murder News: ਫਗਵਾੜਾ ਦੇ ਗੁਰਦੁਆਰਾ ਸਾਹਿਬ 'ਚ ਨੌਜਵਾਨ ਦਾ ਕਤਲ, ਬੇਅਦਬੀ ਦਾ ਸੀ ਸ਼ੱਕ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।  

File Photo

Punjab Murder News: ਫਗਵਾੜਾ - ਪੰਜਾਬ ਦੇ ਫਗਵਾੜਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਹੰਗ ਨੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਹੈ। ਨਿਹੰਗ ਨੂੰ ਸ਼ੱਕ ਸੀ ਕਿ ਵਿਅਕਤੀ ਨੇ ਗੁਰੂ ਘਰ ਵਿਚ ਬੇਅਦਬੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ, ਮੁਲਜ਼ਮ ਨਿਹੰਗ ਵੱਲੋਂ ਹੀ ਕਤਲ ਤੋਂ ਪਹਿਲਾਂ ਇਕ ਵੀਡੀਓ ਬਣਾਈ ਗਈ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਚੌੜਾ ਖੂਹ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਖੁਦ ਨੂੰ ਬੰਦ ਕਰ ਲਿਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।  

ਨੌਜਵਾਨ ਵੀਡੀਓ ਵਿਚ ਕਹਿ ਰਿਹਾ ਹੈ ਕਿ ਉਸ ਨੂੰ ਕਿਸੇ ਸੁੱਖੀ ਨਾਮ ਦੇ ਵਿਅਕਤੀ ਨੇ ਬੇਅਦਬੀ ਕਰਨ ਲਈ ਪੈਸੇ ਦਿੱਤੇ ਸਨ ਪਰ ਉਸ ਨੇ ਬੇਅਦਬੀ ਨਹੀਂ ਕੀਤੀ ਹੈ। ਨੌਜਵਾਨ ਨੇ ਕਿਹਾ ਕਿ ਉਸ ਨੂੰ 2-3 ਹਜ਼ਾਰ ਦੇਣ ਦੀ ਗੱਲ ਕਹੀ ਗਈ ਸੀ ਤੇ ਕਿਹਾ ਸੀ ਕਿ ਗੁਰੂ ਘਰ ਵਿਚ ਗਾਲ੍ਹਾਂ ਲਿਖਣੀਆਂ ਹਨ ਤੇ ਗੁਰਬਾਣੀ ਦੀ ਬੇਅਦਬੀ ਕਰਨੀ ਹੈ। ਨੌਜਵਾਨ ਦੀ ਵੀਡੀਓ ਕਤਲ ਤੋਂ ਪਹਿਲਾਂ ਦੀ ਹੈ। ਗੁਰੂ ਘਰ ਵਿਚ ਭਾਰੀ ਪੁਲਿਸ ਫੋਰਸ ਤੈਨਾਤ ਹੋ ਗਈ ਹੈ ਤੇ ਹੁਣ ਪੁਲਿਸ ਅੱਗੇ ਕੀ ਕਰਵਾਈ ਕਰਦੀ ਹੈ ਇਹ ਤਾਂ ਕਾਰਵਾਈ ਹੋਣ 'ਤੇ ਹੀ ਪਤਾ ਚੱਲੇਗਾ।