ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਸਬੰਧੀ ਜਥੇਦਾਰ ਦੀ ਭਾਰਤ ਸਰਕਾਰ ਨੂੰ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

16 ਮਾਰਚ 2020 ਨੂੰ ਕੋਰੋਨਾ ਕਾਰਨ ਕਰਤਾਰਪੁਰ ਕੋਰੀਡੋਰ ਨੂੰ ਕੀਤਾ ਗਿਆ ਸੀ ਬੰਦ

Giani Harpreet Singh

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਸੰਗਤ ਵੱਲੋਂ ਲੰਬੇ ਸਮੇਂ ਤੋਂ ਕੀਤੀ  ਜਾ ਰਹੀ ਅਰਦਾਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਦੋਵਾਂ ਮੁਲਕਾਂ ਦੀ ਸਹਿਮਤੀ ਦੇ ਨਾਲ ਬਣਿਆ ਸੀ।

ਇਸ ਲਾਂਘੇ ਰਾਹੀਂ ਲੱਖਾ ਦੀ ਗਿਣਤੀ ਵਿਚ ਸਿੱਖ ਸਰਧਾਲੂਆਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਗਏ ਪਰ 16 ਮਾਰਚ 2020 ਨੂੰ ਕੋਰੋਨਾ ਕਾਰਨ ਕਰਤਾਰਪੁਰ ਕੋਰੀਡੋਰ ਬੰਦ ਕਰ ਦਿਤਾ ਗਿਆ ਸੀ। ਭਾਵੇਂ ਪਾਕਿਸਤਾਨ ਸਰਕਾਰ ਵੱਲੋਂ ਕੁਝ ਮਹੀਨਿਆਂ ਬਾਅਦ ਦੁਬਾਰਾ ਉਸਨੂੰ ਖੋਲ੍ਹ ਦਿੱਤਾ ਪਰ ਪੂਰਾ ਇਕ ਸਾਲ ਬੀਤਣ ਤੋਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ਨਹੀਂ ਖੋਲ੍ਹਿਆ ਜਾ ਰਿਹਾ।

ਸਿੱਖ ਸੰਗਤਾਂ ਅਤੇ ਸਿੱਖ ਹਸਤੀਆਂ ਵੱਲੋਂ ਕਈ ਵਾਰ ਭਾਰਤ ਸਰਕਾਰ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਲਿਖਿਆ ਹੈ ਗਿਆ ਹੈ ਪਰ ਕੇਂਦਰ ਸਰਕਾਰ ਨੇ ਸੰਗਤ ਦੀ ਇਸ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ।

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੀ ਪਤਾ ਨਹੀ ਕਿ ਨੀਤੀ ਹੈ ਜਾਂ ਫਿਰ ਬਦਨੀਤੀ ਹੈ ਜੋ ਕਰਤਾਰਪੁਰ ਕੋਰੀਡੋਰ ਨਹੀਂ ਖੁਲ੍ਹ ਰਿਹਾ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਰੀਡੋਰ ਨੂੰ ਖੋਲ੍ਹੇ। ਭਾਵੇਂ 50 ਜਾਂ 100 ਸ਼ਰਧਾਲੂ ਹੀ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਰ ਸਰਕਾਰ ਨੂੰ ਇਸਨੂੰ ਖੋਲ੍ਹਣਾ ਚਾਹੀਦਾ ਹੈ।