ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਨਾਲ ਸਾਬਕਾ ਜਥੇਦਾਰ ਦੀ ਮੌਤ
ਅੰਮ੍ਰਿਤਸਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣੇ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਜਥੇਦਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ ।
ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਚਲਾਣੇ ਨਾਲ ਸਿੱਖ ਕੌਮ ਗੁਰਬਾਣੀ ਵਿਆਕਰਣ ਦੇ ਗਿਆਤਾ ਤੋਂ ਵਾਂਝੀ ਹੋ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਜਥੇਦਾਰ ਵੇਦਾਂਤੀ ਨੇ ਸਾਰੀ ਉਮਰ ਗੁਰਬਾਣੀ ਵਿਆਕਰਨ ਦੇ ਪ੍ਰਚਾਰ ਪ੍ਰਸਾਰ ਵਿੱਚ ਲਗਾਈ ਅਤੇ ਕਈ ਨਵੇਂ ਸਿਖਿਆਰਥੀਆਂ ਨੂੰ ਗੁਰਬਾਣੀ ਦੀਆਂ ਗੁਝੇ ਭੇਦਾਂ ਦੀ ਵਿਆਖਿਆ ਸਬੰਧੀ ਜਾਣਕਾਰੀ ਦਿਤੀ।
‘ਗੁਰਬਿਲਾਸ ਪਾਤਿਸ਼ਾਹੀ’ ਨੂੰ ਮੁੜ ਤੋਂ ਪ੍ਰਚਾਰਿਤ ਕਰਨ ਅਤੇ ਕਈ ਵਿਵਾਦਤ ‘ਹੁਕਮਨਾਮਿਆਂ’ ਨਾਲ ਵੀ ਉਨ੍ਹਾਂ ਦਾ ਨਾਂ ਸਦਾ ਜੁੜਿਆ ਰਹੇਗਾ। ਖ਼ਾਸ ਤੌਰ ਤੇ ਇਕ ਸਾਧ ਨੂੰ ਬਰੀ ਕਰਨ ਦਾ ਮਾਮਲਾ, ਜਿਸ ਨੂੰ ਮਗਰੋਂ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਮੰਨਿਆ ਸੀ।