ਗਿ. ਹਰਪ੍ਰੀਤ ਸਿੰਘ ਬੇਸ਼ੱਕ ਤਕਰੀਰ ਬਹੁਤ ਵਧੀਆ ਕਰਦੇ ਸਨ ਪਰ ਉਸ ਨੂੰ ਲਾਗੂ ਕਰਨਾ ਵੀ ਸਾਡਾ ਫ਼ਰਜ਼ ਹੈ : ਕਰਨੈਲ ਸਿੰਘ ਪੀਰ ਮੁਹੰਮਦ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, 'ਕਾਰਜਕਾਰੀ' 'ਤੇ ਚੁੱਕੇ ਜਾਂਦੇ ਸਵਾਲਾਂ ਨੂੰ ਪਾਈ ਠੱਲ੍ਹ ਤੇ ਕੌਮ ਮਿਲਿਆ ਨਵਾਂ ਜਥੇਦਾਰ 

Karnail Singh Peer Mohammad

ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ, ਕੋਮਲਜੀਤ ਕੌਰ):ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਬਤੌਰ ਜਥੇਦਾਰ ਸੇਵਾਵਾਂ ਸ਼ਲਾਘਾਯੋਗ ਸਨ। ਸਾਡੇ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਇੱਛਾ ਪ੍ਰਗਟਾਈ ਸੀ ਕਿ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਉਹ ਪੰਥ ਨੂੰ ਵਾਪਸ ਕਰਨਾ ਚਾਹੁੰਦੇ ਹਨ।

ਉਹ ਬੇਸ਼ੱਕ ਤਕਰੀਰ ਬਹੁਤ ਵਧੀਆ ਕਰਦੇ ਸਨ ਪਰ ਉਸ ਨੂੰ ਲਾਗੂ ਕਰਨਾ ਵੀ ਸਾਡਾ ਫ਼ਰਜ਼ ਹੈ। ਜਿਸ 'ਤੇ ਉਨ੍ਹਾਂ ਦਾ ਜਵਾਬ ਸੀ ਕਿ ਮੌਜੂਦਾ ਸਮੇਂ ਵਿਚ ਕੌਮ ਦੇ ਹਾਲਤ ਅਜਿਹੇ ਬਣ ਗਏ ਹਨ ਕਿ ਕਈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਹੀ ਨਹੀਂ ਮੰਨਦੇ। ਇਸ ਲਈ ਹਰ ਕਿਸੇ ਦੀ ਮਜਬੂਰੀ ਹੁੰਦੀ ਹੈ ਕਿ ਉਹ ਕਦੋਂ ਤਕ ਕੋਈ ਸੇਵਾ ਨਿਭਾਅ ਸਕਦਾ ਹੈ।

ਇਹ ਵੀ ਪੜ੍ਹੋ ਜਥੇਦਾਰ ਦੀ ਨਿਯੁਕਤੀ ਨਾਲ ਮੁੜ ਸੁਰਜੀਤ ਹੋਈ ਪੁਰਾਣੀ ਰਿਵਾਇਤ : ਪਰਮਜੀਤ ਸਿੰਘ ਸਰਨਾ 

ਕਰਨੈਲ ਸਿੰਘ ਦਾ ਮੰਨਣਾ ਸੀ ਕਿ ਅੱਜ ਜੋ ਫ਼ੈਸਲਾ ਹੋਇਆ ਹੈ ਉਸ ਨੂੰ ਐਸ.ਜੀ.ਪੀ.ਸੀ. ਨੇ ਸੁਲਝੇ ਤਰੀਕੇ ਨਾਲ ਪ੍ਰਵਾਨਗੀ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਸਮੇਂ ਤੋਂ ਹੀ ਜਥੇਦਾਰ ਦੀ ਨਿਯੁਕਤੀ ਐਸ.ਜੀ.ਪੀ.ਸੀ. ਦੀ ਕਾਰਜਕਾਰੀ ਕਮੇਟੀ ਹੀ ਕਰਦੀ ਰਹੀ ਹੈ ਇਸ ਲਈ ਫ਼ੈਸਲੇ 'ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ। 'ਕਾਰਜਕਾਰੀ' 'ਤੇ ਸਵਾਲ ਚੁੱਕੇ ਜਾਂਦੇ ਸਨ ਇਸ ਲਈ ਇਹ ਸ਼ਬਦ ਹੀ ਉਤਾਰ ਦਿਤਾ ਤੇ ਕੌਮ ਨੂੰ ਨਵਾਂ ਜਥੇਦਾਰ ਮਿਲ ਗਿਆ ਹੈ।