ਭਾਈ ਮਨੀ ਸਿੰਘ ਨੇ ਤੱਤ ਖ਼ਾਲਸਾ ਤੇ ਬੰਦਈ ਖ਼ਾਲਸਾ ਦੇ ਮਤਭੇਦ ਦੂਰ ਕਰਵਾਏ : ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਸੇ ਸਮੇਂ ਭਾਈ ਮਨੀ ਸਿੰਘ ਜੀ ਨੇ ਹਾਸ਼ੀਏ 'ਤੇ ਜਾ ਚੁੱਕੀ ਸਿੱਖ ਕੌਮ ਨੂੰ ਫਿਰ ਸਟੈਂਡ ਕੀਤਾ, ਜੋਸ਼ ਭਰਿਆ ਤੇ ਦੁਸ਼ਮਣ ...

Bhai Mani Singh

ਕੋਟਕਪੂਰਾ, ਕਿਸੇ ਸਮੇਂ ਭਾਈ ਮਨੀ ਸਿੰਘ ਜੀ ਨੇ ਹਾਸ਼ੀਏ 'ਤੇ ਜਾ ਚੁੱਕੀ ਸਿੱਖ ਕੌਮ ਨੂੰ ਫਿਰ ਸਟੈਂਡ ਕੀਤਾ, ਜੋਸ਼ ਭਰਿਆ ਤੇ ਦੁਸ਼ਮਣ ਤਾਕਤਾਂ ਨੂੰ ਲਲਕਾਰਣ ਲਈ ਕੌਮ 'ਚ ਅਜਿਹੀ ਸ਼ਕਤੀ ਭਰ ਦਿਤੀ ਜੋ ਇਤਿਹਾਸ ਦਾ ਹਿੱਸਾ ਬਣ ਗਈ। ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਸਥਾਨਕ ਸਿੱਖਾਂ ਵਾਲਾ ਸੜਕ 'ਤੇ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ ਕਰਵਾਏ ਕਥਾ-ਕੀਰਤਨ ਸਮਾਗਮ ਵਿਚ ਕਥਾਵਾਚਕ ਭਾਈ ਰਣਜੀਤ ਸਿੰਘ

ਟੋਨੀ ਨੇ ਕਿਹਾ ਕਿ ਭਾਈ ਮਨੀ ਸਿੰਘ ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦੇ ਮਤਭੇਦ ਖ਼ਤਮ ਕਰਵਾਏ ਪਰ ਅੱਜ ਕੌਮ ਦੇ ਆਗੂਆਂ ਵਲੋਂ ਮੱਤਭੇਦ ਪੈਦਾ ਕਰਨ ਵਾਲੇ ਸ਼ਰਮਨਾਕ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਭਾਈ ਤਾਰੂ ਸਿੰਘ ਅਤੇ ਭਾਈ ਮਨੀ ਸਿੰਘ ਜੀ ਦੀ ਜੀਵਨੀ ਅਤੇ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਸੱਦਾ ਦਿੰਦਿਆਂ ਦਸਿਆ ਕਿ ਭਾਈ ਮਨੀ ਸਿੰਘ ਦੇ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਰਲਾ ਕੇ ਗਿਣਤੀ ਕੀਤੀ ਜਾਵੇ ਤਾਂ ਇਸ ਪਰਵਾਰ ਦੇ 52 ਸ਼ਹੀਦਾਂ ਦਾ ਵੇਰਵਾ ਇਤਿਹਾਸ 'ਚ ਮਿਲਦਾ ਹੈ। ਭਾਈ ਟੋਨੀ ਨੇ ਦਾਅਵਾ ਕੀਤਾ ਕਿ ਸੱਚ ਨੂੰ ਪਹਿਰਾਵੇ ਅਰਥਾਤ ਭੇਖ ਦੀ ਲੋੜ ਨਹੀਂ ਪੈਂਦੀ।