ਫ਼ਿਲਮ ਵਿਵਾਦ: ਸਨੀ ਲਿਓਨ ਨੂੰ ਭੇਜਿਆ ਕਾਨੂੰਨੀ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਲੀਵੁਡ ਅਦਾਕਾਰਾ ਸੰਨੀ ਲਿਓਨ ਦੀ ਜ਼ਿੰਦਗੀ ਬਾਰੇ ਬਣੀ ਫ਼ਿਲਮ ' ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸੰਨੀ ਲਿਓਨੀ' ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦਾ ਰੋਸ ...

Sunny Leone

ਨਵੀਂ ਦਿੱਲੀ: ਬਾਲੀਵੁਡ ਅਦਾਕਾਰਾ ਸੰਨੀ ਲਿਓਨ ਦੀ ਜ਼ਿੰਦਗੀ ਬਾਰੇ ਬਣੀ ਫ਼ਿਲਮ ' ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸੰਨੀ ਲਿਓਨੀ' ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦਾ ਰੋਸ ਤਿੱਖਾ ਹੋ ਰਿਹਾ ਹੈ।ਧਾਰਮਕ ਜਥੇਬੰਦੀ ਯੂਨਾਈਟਡ ਸਿੱਖਜ਼ ਐਸੋਸੀਏਸ਼ਨ ਦੀ ਕਾਨੂੰਨੀ ਵਿੰਗ ਦੀ ਚੇਅਰਮੈਨ ਐਡਵੋਕੇਟ ਨਿਧੀ ਬਾਂਗਾ ਨੇ ਇਕ ਹਫਤਾ ਪਹਿਲਾਂ ਸਪੀਡ ਪੋਸਟ ਰਾਹੀਂ ਫਿਲਮ ਦੇ ਨਾਲ ਸਬੰਧਤ ਧਿਰਾਂ 'ਆਈ ਕੈਂਡੀ ਫ਼ਿਲਮਜ਼ ਪ੍ਰਾਈਵੇਟ ਲਿਮਟਡ, ਮੁੰਬਈ, ਸ਼ਰੀਨ ਮੰਤਰੀ ਤੇ ਕਿਸ਼ੋਰ ਰਾਧਾ ਕ੍ਰਿਸ਼ਨ ਅਰੋੜਾ ਮੁੰਬਈ, ਨੂੰ ਕਾਨੂੰਨੀ ਨੋਟਿਸ ਭੇਜ ਕੇ, ਫਿਲਮ ਦੇ ਨਾਂਅ ਨਾਲੋਂ 'ਕੌਰ' ਸ਼ਬਦ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਨੋਟਿਸ ਵਿਚ ਕਿਹਾ ਗਿਆ ਹੈ ਕਿ ਕਰਨਜੀਤ ਵੋਹਰਾ ਨੇ ਆਪਣਾ ਅਸਲੀ ਨਾਂਅ ਫਿਲਮਾਂ ਲਈ ਨਹੀਂ ਸੀ ਵਰਤਿਆ, ਸਗੋਂ ਲੋਕਾਂ ਵਿਚ ਵੱਧ ਪ੍ਰਵਾਨ ਹੋਣ ਲਈ ਉਸਨੇ ਸੰਨੀ ਲਿਓਨੀ ਨਾਂਅ ਦੀ ਚੋਣ ਕੀਤੀ। ਯੂਨਾਈਟਡ ਸਿੱਖਜ਼ ਐਸੋਸੀਏਸ਼ਨ ਦੇ ਪ੍ਰਧਾਨ ਸ.ਦਮਨਦੀਪ ਸਿੰਘ ਨੇ  ਕਿਹਾ ਹੈ ਕਿ ਸ਼ੁਕਰ ਹੈ ਕਿ ਸਾਡੀ ਜੱਥੇਬੰਦੀ ਵਲੋਂ 7 ਜੁਲਾਈ ਨੂੰ ਫਿਲਮ ਨਾਲ ਜੁੜੀਆਂ ਧਿਰਾਂ ਨੂੰ ਕਾਨੂੰਨੀ ਨੋਟਿਸ ਭੇਜਣ ਪਿਛੋਂ ਹੁਣ ਸ਼੍ਰੋਮਣੀ ਕਮੇਟੀ ਦੀ ਵੀ ਨੀਂਦ ਖੁਲ੍ਹ ਗਈ ਹੈ

ਤੇ ਉਹ ਵੀ ਫਿਲਮ ਦਾ ਵਿਰੋਧ ਕਰ ਰਹੀ ਹੈ। ਉਨ੍ਹ੍ਹਾਂ ਕਿਹਾ,  ਭਾਵੇਂ ਫਿਲਮ ਸੰਨੀ ਲਿਓਨੀ ਦੇ ਸੰਘਰਸ਼ ਨੂੰ ਬਿਆਨ ਕਰਦੀ ਹੈ, ਪਰ ਸਾਡਾ ਇਤਰਾਜ਼ ਹੈ ਕਿ ਫਿਲਮ ਨਾਲੋਂ 'ਕੌਰ' ਸ਼ਬਦ ਨੂੰ ਹਟਾ ਦਿਤਾ ਜਾਵੇ, ਇਸ ਤਰੀਕੇ ਜਾਣਬੁੱਝ ਕੇ, ਸਿੱਖਾਂ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ।