ਗੁਰੂ ਨਾਨਕ ਦੇਵ ਯੂਨੀਵਰਸਟੀ ਅੱਗੇ ਕਿਹੜਾ ਲਿਖਿਐ 'ਸ੍ਰੀ' : ਡਾ. ਮਨਜੀਤ ਕੌਰ ਮੱਕੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮÎਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪ੍ਰਬੰਧਾਂ ਹੇਠ ਚਲ ਰਹੇ  ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਗੁਰੂ ਸਾਹਿਬ ਦੇ ਨਾਂ ....

GNDU

ਲੁਧਿਆਣਾ, : ਸ਼੍ਰੋਮÎਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਪ੍ਰਬੰਧਾਂ ਹੇਠ ਚਲ ਰਹੇ  ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਪ੍ਰਬੰਧਕਾਂ ਵਲੋਂ ਗੁਰੂ ਸਾਹਿਬ ਦੇ ਨਾਂ ਅੱਗੇ ਸ੍ਰੀ ਸ਼ਬਦ ਨਾ ਲਗਾਉਣ ਕਰ ਕੇ ਸੰਗਤਾਂ ਵਿਚ ਰੋਸ ਹੈ। ਇਸ ਮਾਮਲੇ ਸਬੰਧੀ ਸਕੂਲ ਦੀ ਪ੍ਰਿੰਸੀਪਲ ਡਾ. ਮਨਜੀਤ ਕੌਰ ਮੱਕੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਸ੍ਰੀ ਅ੍ਰਮਿਤਸਰ ਜਿਸ ਦੇ ਮੁਖੀ  ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਸ਼੍ਰੋਮਣ ਕਮੇਟੀ ਦੇ ਪ੍ਰਧਾਨ ਰਹੇ ਹਨ, ਉਨ੍ਹਾਂ ਵੀ 'ਸ੍ਰੀ' ਨਹੀਂ ਲਗਾਇਆ।

ਇਸ ਤੋਂ ਇਲਾਵਾ ਲੁਧਿਆਣਾ ਅੰਦਰ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕਈ ਸਕੂਲ ਚਲਦੇ ਹਨ, ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਨਾਂ ਅੱਗੇ ਸ੍ਰੀ ਨਹੀ ਲਿਖਿਆ। ਜਦ ਉਨ੍ਹਾਂ ਤੋਂ ਪੁਛਿਆ ਕਿ ਜੇ ਉਨ੍ਹਾਂ ਗ਼ਲਤੀ ਕੀਤੀ ਹੈ ਕਿ ਤੁਸੀਂ ਵੀ ਕਰੋਗੇ? ਕੀ ਗੁਰੂ ਸਾਹਿਬ ਦੇ ਨਾਂ ਅੱਗੇ 'ਸ੍ਰੀ' ਨਹੀਂ ਲਿਖਿਆ ਜਾਣਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀ ਪਤਾ ਕਿ ਲਗਾਉਣਾ ਚਾਹੀਦਾ ਹੈ ਜਾ ਨਹੀਂ।

ਭਾਵੇਂ ਸਕੂਲ ਦੀ ਪ੍ਰਿੱਸੀਪਲ ਡਾ. ਮਨਜੀਤ ਕੌਰ ਮੱਕੜ ਨੇ ਕਈ ਸਕੂਲਾਂ ਦੀ ਉਦਾਹਰਨ ਦਿਤੀ ਪਰ ਜੇ ਸਾਬਕਾ ਪ੍ਰਧਾਨ ਦੀ ਅਗਵਾਈ ਵਿਚ ਚੱਲਣ ਵਾਲੇ ਸਕੂਲ ਦੇ ਪ੍ਰਿੰਸੀਪਲ ਨੂੰ ਹੀ ਨਹੀਂ ਪਤਾ ਕਿ ਗੁਰੂ ਸਾਹਿਬ ਦੇ ਨਾਂ ਅੱਗੇ ਸ੍ਰੀ ਲਿਖਿਆ ਜਾਣਾ ਚਾਹੀਦਾ ਹੈ ਜਾ ਨਹੀਂ। ਫਿਰ ਸਕੂਲ ਬੱਚਿਆਂ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਕੀ ਦਸਿਆ ਜਾਂਦਾ ਹੋਵੇਗਾ? 

ਇਸ ਸੰਬਧੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਰਹੇ ਜਥੇ ਜਸਵਿੰਦਰ ਸਿੰਘ ਬਲੀਏਵਾਲ ਨੇ ਕਿਹਾ ਕਿ ਭਾਵੇਂ ਗੁਰੂ ਸਾਹਿਬ ਦੇ ਨਾਂ 'ਤੇ ਚਲਦੇ ਕਈ ਸਕੂਲਾਂ-ਕਾਲਜਾਂ ਦੇ ਨਾਂ ਅੱਗੇ 'ਸ੍ਰੀ' ਸ਼ਬਦ ਨਹੀਂ ਲਿਖਿਆ ਗਿਆ ਪਰ ਉਹ ਸਰਕਾਰ ਅਤੇ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਅਪੀਲ ਹੀ ਕਰਦੇ ਹਨ ਕਿ ਗੁਰੂ ਸਾਹਿਬ ਦੇ ਨਾਂ ਅੱਗੇ ਸ੍ਰੀ ਸ਼ਬਦ ਲਿਖਣਾ ਜ਼ਰੂਰੀ ਕਰਨਾ ਚਾਹੀਦਾ ਹੈ। 

ਇਸ ਸੰਬਧੀ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਮੁਖੀ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੇ ਕਿਸੇ ਨੇ ਗੁਰੂ ਸਾਹਿਬ ਦੇ ਸਤਿਕਾਰ ਅੱਗੇ 'ਸ੍ਰੀ' ਸ਼ਬਦ ਨਹੀਂ ਲਿਖਿਆ ਸੀ ਤਾਂ ਸ. ਮੱਕੜ ਨੂੰ ਤਾਂ ਉਨ੍ਹਾਂ ਨੂੰ ਸੁਨੇਹਾ ਦੇਣਾ ਚਾਹੀਦਾ ਸੀ।