ਜਨਮ ਅਸਥਾਨ ਨਨਕਾਣਾ ਸਾਹਿਬ 'ਚ ਲੰਗਰ ਹਾਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦੋ ਲੰਗਰ ਹਾਲਾਂ ਵਿਚ 1500 ਸ਼ਰਥਾਲੂ ਛੱਕ ਸਕਣਗੇ ਲੰਗਰ

Inauguration new building of Langar Hall at Nankana Sahib

ਜੰਮੂ : ਪਾਕਿਸਤਾਨ ਦਾ ਇਵੈਕਵੀ ਟਰੱਸਟ ਪ੍ਰਾਪਰਟੀ ਬੋਰਡ (ਈ ਟੀ ਪੀ ਬੀ) ਦੇ ਚੇਅਰਮੈਨ ਡਾ: ਆਮਿਰ ਅਹਿਮਦ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ ਐਸ ਜੀ ਪੀ ਸੀ) ਦੇ ਪ੍ਰਧਾਨ ਸਤਵੰਤ ਸਿੰਘ ਨੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਲੰਗਰ ਹਾਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਕੀਤਾ।ਇਸ ਮੌਕੇ 'ਤੇ ਈ.ਟੀ.ਪੀ.ਬੀ ਅਤੇ ਪੀ.ਐਸ.ਜੀ.ਪੀ. ਸੀ. ਦੇ ਮੈਂਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ  ਸਥਾਨਿਕ ਸੰਗਤਾਂ ਮੌਜੂਦ ਸਨ।

ਅੱਜ ਦੁਪਹਿਰ ਬਾਅਦ ਈ.ਟੀ.ਪੀ.ਬੀ. ਦੇ ਚੇਅਰਮੈਨ ਡਾ: ਆਮਿਰ ਅਹਿਮਦ ਅਤੇ ਪੀ.ਐਸ.ਜੀ.ਪੀ.ਸੀ.ਦੇ ਪ੍ਰਧਾਨ ਸਤਵੰਤ ਸਿੰਘ ਨੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਲੰਗਰ ਹਾਲ ਦੀ ਨਵੀਂ ਉਸਾਰੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਲੰਗਰ ਹਾਲ ਦੇ ਬਾਹਰ ਚਿੱਟੇ ਰੰਗ ਦਾ ਪਰਦਾ ਲੱਗਾ ਹੋਇਆ ਸੀ ਜਿਸ ਨਾਲ ਲਗੀਆਂ ਦੋ ਡੋਰੀਆਂ ਨੂੰ ਡਾ: ਆਮਿਰ ਅਹਿਮਦ ਅਤੇ ਸਤਵੰਤ ਸਿੰਘ ਨੇ ਖਿੱਚ ਕੇ ਲੰਗਰ ਹਾਲ ਦੀ ਇਮਾਰਤ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਦ ਈ.ਟੀ.ਪੀ.ਬੀ., ਪੀ.ਐਸ.ਜੀ.ਪੀ.ਸੀ. ਅਤੇ ਸੰਗਤਾਂ ਨੇ ਲੰਗਰ ਹਾਲ ਅੰਦਰ ਪਹੁੰਚ ਕੇ ਲੰਗਰ ਛੱਕਿਆ। ਉਦਘਾਟਨ ਦੇ ਮੌਕੇ ਪੀ.ਐਸ.ਜੀ.ਪੀ.ਸੀ.ਦੇ ਸਾਬਕਾ  ਪ੍ਰਧਾਨ ਬਿਸ਼ਨ ਸਿੰਘ ਵੀ ਮੌਜੂਦ ਸਨ।

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਲੰਗਰ ਬਣਾਉਣ ਵਾਲੀ ਕਮੇਟੀ ਦੇ ਇੰਚਾਰਜ ਵਿਕਾਸ ਸਿੰਘ ਨੇ ਦੱਸਿਆ ਕਿ ਪਹਿਲਾਂ ਇਸੇ ਅਸਥਾਨ 'ਤੇ ਲੰਗਰ ਹਾਲ ਦੀ ਪੁਰਾਣੀ ਇਮਾਰਤ 4000 ਵਰਗ ਫੁੱਟ ਸੀ ਜਿਸ ਨੂੰ ਹੁਣ ਦੋ ਮਜਿੰਲਾ  ਇਮਾਰਤ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੋਵਾਂ ਹਾਲਾਂ ਵਿਚ ਕੁਲ 1500 ਸ਼ਰਥਾਲੂ  ਇਕੋ ਵਕਤ ਲੰਗਰ ਛੱਕ ਸਕਦੇ ਹਨ ਅਤੇ ਲੰਗਰ ਬਣਾਉਣ ਲਈ ਨਾਲ ਹੀ ਇਕ ਵੱਖਰਾ ਸਥਾਨ ਰੱਖਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤਰ੍ਹਾਂ ਦੇ  ਇੰਤਜਾਮ ਕੀਤੇ ਜਾ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜਾ ਮਨਾਉਣ ਆਉਣ ਵਾਲੀ ਸੰਗਤ ਹਰ ਇਕ ਗੁਰਦੁਆਰਾ ਸਾਹਿਬ ਵਿਚ 24 ਘੰਟੇ ਲੰਗਰ ਛੱਕ ਸਕੇਗੀ।