ਰੁਮਾਲਿਆਂ ਦੀ ਹੋ ਰਹੀ ਹੈ ਨਾਜਾਇਜ਼ ਖ਼ਰੀਦੋ ਫ਼ਰੋਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰੁਮਾਲਿਆਂ ਦੀ ਹੋ ਰਹੀ ਹੈ ਨਾਜਾਇਜ਼ ਖ਼ਰੀਦੋ ਫ਼ਰੋਖ਼ਤ

rumala sahib

ਬਾਘਾ ਪੁਰਾਣਾ, 16 ਮਾਰਚ (ਸੰਦੀਪ ਬਾਘੇਵਾਲੀਆ) : ਬਾਘਾ ਪੁਰਾਣਾ ਇਲਾਕੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਦੀ ਨਾਜਾਇਜ਼ ਖ਼ਰੀਦੋ ਫ਼ਰੋਖ਼ਤ ਜ਼ੋਰਾਂ 'ਤੇ ਚਲ ਰਹੀ ਅਤੇ ਇਸ ਵਪਾਰ ਵਿਚ ਸ਼ਾਮਲ ਵਿਅਕਤੀਆਂ ਵਲੋ ਗੁਰੂ ਘਰਾਂ 'ਚੋਂ ਸਸਤੇ ਰੇਟਾਂ 'ਤੇ ਰੁਮਾਲੇ ਖ਼ਰੀਦ ਕੇ ਇਨ੍ਹਾਂ ਦੀ ਛਟਾਈ ਕਰ ਕੇ ਜਿਥੇ ਹੱਥ ਰੰਗੇ ਜਾ ਰਹੇ ਹਨ, ਉਥੇ ਰੁਮਾਲਿਆਂ ਦੀ ਬੇਅਦਬੀ ਵੀ ਹੋ ਰਹੀ ਹੈ ਕਿਉਂਕਿ ਖ਼ਰੀਦੇ ਹੋਏ ਰੁਮਾਲਿਆਂ ਦੀਆਂ ਪੰਡਾਂ ਬੰਨ ਕੇ ਸਟੋਰਾਂ ਵਿਚ ਸੁੱਟੀਆਂ ਹੁੰਦੀਆਂ ਹਨ ਅਤੇ ਇਸ ਖ਼ਰੀਦੋ ਫ਼ਰੋਖ਼ਤ ਵਿਚ ਸ਼ਾਮਲ ਜ਼ਿਆਦਾਤਰ ਵਿਅਕਤੀ ਨਸ਼ੇੜੀ ਕਿਸਮ ਦੇ ਹੁੰਦੇ ਹਨ ਜਿਨ੍ਹਾਂ ਨੂੰ ਰੁਮਾਲਿਆਂ ਦੀ ਪਵਿੱਤਰਤਾ ਨਾਲ ਕੋਈ ਵਾਸਤਾ ਨਹੀਂ ਹੁੰਦਾ ਅਤੇ ਰੁਮਾਲਿਆਂ ਦੀ ਛਟਾਈ ਵੇਲੇ ਜੁਤੀਆਂ ਸਮੇਤ ਹੀ ਇਹ ਕੰਮ ਕੀਤਾ ਜਾਂਦਾ ਹੈ 

ਅਤੇ ਵਧੀਆ ਰੁਮਾਲੇ ਇਕ ਪਾਸੇ ਕੱਢ ਕੇ ਚੰਗੀ ਕੀਮਤ 'ਤੇ ਦੁਕਾਨਦਾਰਾਂ ਨੂੰ ਮੁੜ ਵੇਚ ਦਿਤੇ ਜਾਂਦੇ ਹਨ ਅਤੇ ਪੁਰਾਣੇ ਰੁਮਾਲਿਆਂ ਦਾ ਕੀ ਕੀਤਾ ਜਾਂਦਾ ਹੈ, ਇਸ ਬਾਰੇ ਵਪਾਰ ਵਿਚ ਸ਼ਾਮਲ ਵਿਅਕਤੀ ਹੀ ਦੱਸ ਸਕਦੇ ਹਨ।  ਚਰਚਾ ਇਹ ਵੀ ਹੈ ਕਿ ਪਿਛਲੇ ਕੁੱਝ ਮਹੀਨੇ ਪਹਿਲਾਂ ਪੁਲਿਸ ਵਲੋਂ ਇਕ ਗੱਡੀ ਵਿਚੋਂ ਰੁਮਾਲਿਆਂ ਦੀ ਗੱਠਾਂ ਵੀ ਬਰਾਮਦ ਕੀਤੀਆ ਗਈਆਂ ਸਨ ਅਤੇ ਇਸ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਨੇ ਕਥਿਤ ਰੂਪ ਨਸ਼ਾ ਵੀ ਕੀਤਾ ਹੋਇਆ ਸੀ ਅਤੇ ਪੁਲਿਸ ਵਲੋ ਇਨ੍ਹਾਂ ਵਿਰੁਧ ਕਾਰਵਾਈ ਕਰਨ ਦੀ ਤਿਆਰੀ ਵੀ ਕੀਤੀ ਗਈ ਪਰ ਸ਼ਹਿਰ ਦੇ ਹੀ ਕੁਝ ਲੋਕਾਂ ਨੇ ਇਨ੍ਹਾਂ ਦੀ ਖ਼ਲਾਸੀ ਕਰਵਾ ਦਿਤੀ।