ਨਰਾਇਣ ਦਾਸ ਨੂੰ ਸਖ਼ਤ ਸਜ਼ਾ ਦੇਵੇ ਸਰਕਾਰ: ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਵਾਲੇ ਨਰਾਇਣ ਦਾਸ ਲਈ ਸਖ਼ਤ ਤੋਂ ਸਖ਼ਤ ...

Complaint letter to DSP

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਵਾਲੇ ਨਰਾਇਣ ਦਾਸ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਖੰਡੀ ਸਾਧ ਨੂੰ ਸਰਕਾਰ ਤੁਰਤ ਗ੍ਰਿਫ਼ਤਾਰ ਕਰ ਕੇ ਸਜ਼ਾ ਦੇਵੇ ਤਾਕਿ ਵਲੂੰਧਰੇ ਗਏ ਸਿੱਖ ਹਿਰਦੇ ਸ਼ਾਂਤ ਹੋ ਸਕਣ।  ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਤਾਂ ਭਗਤਾਂ ਤੇ ਭੱਟਾਂ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰ ਦਾ ਸਥਾਨ ਦੇ ਕੇ ਮਨੁੱਖੀ

ਸਮਾਨਤਾ ਦੀ ਮਿਸਾਲ ਕਾਇਮ ਕੀਤੀ ਪਰ ਨਰਾਇਣ ਦਾਸ ਵਰਗੇ ਲੋਕ ਮਨੁੱਖਤਾ ਨੂੰ ਵੰਡਣ ਲਈ ਚਾਲਾਂ ਚੱਲ ਰਹੇ ਹਨ।  ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਸਕੱਤਰ ਸਕੱਤਰ ਸਿੰਘ ਆਦਿ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਨਾਂ ਲਿਖਤੀ ਸ਼ਿਕਾਇਤ ਸ. ਅਮਰੀਕ ਸਿੰਘ ਪੁਆਰ ਡੀ.ਸੀ.ਪੀ. ਅੰਮ੍ਰਿਤਸਰ ਨੂੰ ਦੇ ਕੇ ਨਰਾਇਣ ਦਾਸ ਵਿਰੁਧ ਕਾਰਵਾਈ ਦੀ ਮੰਗ ਕੀਤੀ।