ਮਹਾਂਕਵੀ ਸੰਤੋਖ ਸਿੰਘ ਨੇ ਵੀ ਗੁਰੂ ਪ੍ਤਾਪ ਸੂਰਜ ਗ੍ਰੰਥ 'ਚ ਗੁਰੂ ਗੋਬਿੰਦ ਸਿੰਘ ਜੀ ਨਾਲ ਅਫ਼ੀਮ ਜੋੜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੀਆਂ ਖ਼ਬਰਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਕ ਖ਼ਬਰ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ...

Guru Patap Suraj Granth

ਤਰਨ ਤਾਰਨ, ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਦੀਆਂ ਖ਼ਬਰਾਂ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਇਕ ਖ਼ਬਰ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਹੁੰਦੀ ਕਿ ਦੂਜੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਸਿੱਖ ਕੌਮ ਦੀ ਖਾਸੀਅਤ ਇਹ ਹੈ ਕਿ ਕਿਤਾਬ ਖ਼ਰੀਦ ਤੇ ਲੈਂਦੇ ਹਨ ਪਰ ਪੜ੍ਹਦੇ ਨਹੀਂ। ਜੇ ਕੋਈ ਪੜ੍ਹਦਾ ਹੈ ਤਾਂ ਮੈਨੂੰ ਕੀ ਦੀ ਸੋਚ ਵਿਚ ਮਸਤ ਹੋ ਜਾਂਦਾ ਹੈ। ਇਸ ਕਾਰਨ ਸਿੱਖ ਵਿਰੋਧੀ ਸਿੱਖ ਇਤਿਹਾਸ ਵਿਚ ਰਲੇਵਾਂ ਪਾਉਣ ਵਿਚ ਕਾਮਯਾਬ ਰਹੇ ਹਨ। ਅਜਿਹੀ ਇਕ ਕਿਤਾਬ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ ਜਿਸ ਦੀ ਕਥਾ ਹਰ ਰੋਜ਼ ਸ਼ਾਮ ਨੂੰ ਗੁਰਦਵਾਰਾ ਸਾਹਿਬ ਵਿਚ ਹੁੰਦੀ ਹੈ। ਮਹਾਕਵੀ ਸੰਤੋਖ ਸਿੰਘ ਦੁਆਰਾ ਰਚਿਤ ਇਸ ਗ੍ਰੰਥ ਨੂੰ ਪੜ੍ਹ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਸ ਅਖੌਤੀ ਗ੍ਰੰਥ ਮੁਤਾਬਕ ਭਾਈ ਬਚਿੱਤਰ ਸਿੰਘ ਨੂੰ ਜਦ ਗੁਰੂ ਗੋਬਿੰਦ ਸਿੰਘ ਜੀ ਮਸਤ ਹਾਥੀ ਦੇ ਮੁਕਾਬਲੇ ਲਈ ਭੇਜਦੇ ਹਨ ਤਾਂ ਅਫ਼ੀਮ ਖਵਾ ਕੇ ਭੇਜਦੇ ਹਨ। ਇਹ ਅਫ਼ੀਮ ਵੀ ਗੁਰੂ ਸਾਹਿਬ ਅਪਣੀ ਨਿਜੀ ਭਾਵ ਖ਼ੁਦ ਦੇ ਖਾਣ ਵਾਲੀ ਅਫ਼ੀਮ ਵਿਚੋਂ ਭਾਈ ਬਚਿੱਤਰ ਸਿੰਘ ਨੂੰ ਦਿੰਦੇ ਹਨ। ਕਿਤਾਬ ਵਿਚ ਲਿਖਿਆ ਹੈ ਕਿ ਸੁਨਿ ਪ੍ਰਸਨ ਕਲਗ਼ੀਧਰ ਹੈ ਕੈ ਨਿਜ ਅਫੀਮ ਮੰਗਵਾਈ ।

ਡੱਬਾ ਚਮੀਕਾਰ ਕੋ ਸੁੰਦਰ ਜਟੇ ਰਤਨ ਸਮੁਦਾਈ £ ਭਾਵ ਗੁਰੂ ਸਾਹਿਬ ਨੂੰ ਲੇਖਕ ਨੇ ਅਫ਼ੀਮ ਖਾਣ ਵਾਲਾ ਦਸ ਦਿਤਾ ਤੇ ਅਸੀਂ ਗੁਰੂ ਦੀ ਨਿੰਦਾ ਕਰਨ ਵਾਲੇ ਇਸ ਗ੍ਰੰਥ ਦੀ ਕਥਾ ਅਪਣੇ ਗੁਰੂ ਘਰਾਂ ਵਿਚ ਕਰ ਕੇ ਸੁਣ ਕੇ ਖ਼ੁਸ਼ ਹੁੰਦੇ ਹਾਂ। ਇਹ ਸਾਰਾ ਕੁੱਝ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਜੀਵਨ ਗੁਰੂ ਗੋਬਿੰਦ ਸਿੰਘ, ਭਾਗ 2 ਰੁਤ 4 ਅਧਿਆਏ 25 ਦੇ ਸਿਰਲੇਖ ਹੇਠ ਦਰਜ ਹੈ। ਇਸ ਅਖੌਤੀ ਗ੍ਰੰਥ ਮੁਤਾਬਕ ਗੁਰੂ ਜੀ ਨੇ ਫਿਰ ਭੰਗ ਮੰਗਵਾਈ ਤੇ ਸਿੱਖਾਂ ਕੋਲੋਂ ਘੁਟਵਾ ਕੇ ਭਾਈ ਬਚਿੱਤਰ ਸਿੰਘ ਨੂੰ ਪੀਣ ਲਈ ਦਿਤੀ। ਇਸ ਨੂੰ ਪੀ ਕੇ ਭਾਈ ਬਚਿੱਤਰ ਸਿੰਘ ਦੇ ਭਰਵੱਟੇ ਕਮਾਨ ਵਾਂਗ ਖੜੇ ਹੋ ਗਏ। ਉਸ ਨੇ ਅਪਣੀਆਂ ਮੁੱਛਾਂ ਤੇ ਹੱਥ ਫੇਰਿਆ, ਕਮਰਕੱਸਾ ਲੈ ਕੇ ਕਮਰ ਕਸ ਲਈ ਤੇ ਬਰਛੇ ਨੂੰ ਹੱਥ ਵਿਚ ਫੇਰਿਆ। ਸਿੱਖ ਇਤਿਹਾਸ ਦੇ ਮੂਲ ਸਰੋਤ ਵਜੋਂ ਜਾਣੇ ਜਾਂਦੇ ਇਸ ਗ੍ਰੰਥ ਤੋਂ ਪੰਥ ਕਦੋ ਪਿੱਛਾ ਛੁਡਾਵੇਗਾ, ਇਹ ਸੋਚਣ ਦਾ ਵਿਸ਼ਾ ਹੈ।