ਨਰਾਇਣ ਸਾਧ ਵਿਰੁਧ ਪਰਚੇ ਕਰਵਾਏ ਸੰਗਤ: ਜਥੇਦਾਰ
ਵਿਵਾਦਤ ਸਾਧ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ...
ਅੰਮ੍ਰਿਤਸਰ, ਵਿਵਾਦਤ ਸਾਧ ਨਰਾਇਣ ਦਾਸ ਵਲੋਂ ਸ੍ਰੀ ਗੁਰੂ ਅਰਜੁਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਰਨ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ, ਪੰਥਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨੂੰ ਆਦੇਸ਼ ਦਿਤਾ ਕਿ ਇਸ ਪੰਥ ਦੋਖੀ ਵਿਰੁਧ ਧਾਰਾ 295-ਏ ਦੇ ਤਹਿਤ ਪਰਚੇ ਦਰਜ ਕਰਵਾਏ ਜਾਣ ਤਾਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।ਪੰਥ ਦੋਖੀ ਕੋਝੀਆਂ ਚਾਲਾਂ ਚੱਲ ਰਹੇ ਹਨ, ਕਦੇ ਅੰਮ੍ਰਿਤ ਸੰਚਾਰ ਦੀਆਂ ਬਾਣੀਆ, ਮਹਾਨ ਸਿੱਖ ਪ੍ਰੰਪਰਾਵਾਂ ਅਤੇ ਕਦੇ ਸ੍ਰੀ ਦਸਮ ਗ੍ਰੰਥ ਸਬੰਧੀ ਵਾਦ-ਵਿਵਾਦ ਪੈਦਾ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਗੱਲ ਦਾ ਹਮੇਸ਼ਾ ਡਰ ਰਹਿੰਦਾ ਸੀ,
ਹੁਣ ਉਹ ਹੀ ਗੱਲਾਂ ਵਾਪਰ ਰਹੀਆਂ ਹਨ। ਇਕ ਪਖੰਡੀ ਸਾਧ ਜਿਸ ਨੂੰ ਨਰਾਇਣ ਦਾਸ ਕਹਿੰਦੇ ਹਨ, ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਭਗਤ ਬਾਣੀ ਵਿਚ ਅਪਣੇ ਕੋਲੋਂ ਹੀ ਅੱਖਰ ਵੱਧ-ਘੱਟ ਕਰ ਕੇ ਬਾਣੀ ਰਚੀ ਹੈ। ਉਨ੍ਹਾਂ ਕਿਹਾ ਕਿ ਸਾਧ ਨੂੰ ਪ੍ਰਸ਼ਾਸਨ ਵਲੋਂ ਤੁਰਤ ਕਾਰਵਾਈ ਕਰ ਕੇ ਜੇਲ ਵਿਚ ਡਕਿਆ ਜਾਵੇ ਤਾਕਿ ਅੱਗੇ ਤੋਂ ਇਸ ਤਰ੍ਹਾਂ ਦੀ ਬੇਵਕੂਫ਼ੀ ਕਰਨ ਦੀ ਕੋਈ ਵੀ ਹਿੰਮਤ ਨਾ ਕਰੇ।