ਸਿੱਖ ਆਗੂ ਨੇ ਪਾਕਿਸਤਾਨ ਅਦਾਲਤ ਵਿਚ ਦਾਖ਼ਲ ਕੀਤੀ ਪਟੀਸ਼ਨ ਸ਼ਮਸ਼ਾਨਘਾਟ ਬਣਾਉਣ ਲਈ ਮਿਲੇ ਫ਼ੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੇਸ਼ਾਵਰ,  ਪਾਕਿਸਤਾਨ ਵਿਚ ਇਕ ਸਿੱਖ ਆਗੂ ਨੇ ਪੇਸ਼ਾਵਰ ਹਾਈ ਕੋਰਟ ਪਟੀਸ਼ਨ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਖੈਬਰ ਪਖਤੂਨਖਵਾ ਸਰਕਾਰ ਨੂੰ ਫੰਡ ਜਾਰੀ ਕਰਨ ਦੇ ਹੁਕਮ ...

Turban

ਪੇਸ਼ਾਵਰ,  ਪਾਕਿਸਤਾਨ ਵਿਚ ਇਕ ਸਿੱਖ ਆਗੂ ਨੇ ਪੇਸ਼ਾਵਰ ਹਾਈ ਕੋਰਟ ਪਟੀਸ਼ਨ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਖੈਬਰ ਪਖਤੂਨਖਵਾ ਸਰਕਾਰ ਨੂੰ ਫੰਡ ਜਾਰੀ ਕਰਨ ਦੇ ਹੁਕਮ ਦਿਤੇ ਜਾਣ ਤਾਕਿ ਸੂਬੇ ਵਿਚ ਸ਼ਮਸ਼ਾਨਘਾਟ ਬਣਾ ਕੇ ਦਫ਼ਨਾਉਣ ਦੀ ਬਜਾਇ ਮ੍ਰਿਤਕਾਂ ਦਾ ਰਵਾਇਤਾਂ ਅਨੁਸਾਰ ਅੰਤਮ ਸਸਕਾਰ ਕੀਤਾ ਜਾ ਸਕੇ। ਸਿੱਖ ਆਗੂ ਬਾਬਾ ਜੀ ਗੁਰੂ ਗੁਰਪਾਲ ਸਿੰਘ ਨੇ ਅਪਣੀ ਵਕੀਲ ਰਾਹੀਂ ਅਦਾਲਤ ਵਿਚ ਦਾਖ਼ਲ ਕੀਤੀ ਪਟੀਸ਼ਨ ਵਿਚ ਕਿਹਾ ਹੈ ਕਿ 2017-18 ਦੇ ਬਜਟ ਵਿਚ ਸੂਬਾ ਸਰਕਾਰ ਨੇ ਸ਼ਮਸ਼ਾਨਘਾਟ ਬਣਾਉਣ ਲਈ 30 ਮਿਲੀਅਨ ਡਾਲਰ ਜਾਰੀ ਕੀਤੇ ਸਨ ਪਰ ਹਾਲੇ ਤਕ ਇਹ ਫ਼ੰਡ ਸਿੱਖ ਆਗੂਆਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਕੋਈ ਆਸ ਨਜ਼ਰ ਆਉਂਦੀ ਹੈ ਕਿ ਇਹ ਫ਼ੰਡ ਛੇਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਖੈਬਰ ਪਖਤੂਨਖਵਾ ਵਿਚ ਲਗਭਗ 60 ਹਜ਼ਾਰ ਸਿੱਖ ਰਹਿੰਦੇ ਹਨ ਅਤੇ ਇਨ੍ਹਾਂ ਵਿਚੋਂ 15000 ਸਿੱਖ ਸਿਰਫ਼ ਪੇਸ਼ਾਵਰ ਵਿਚ ਰਹਿੰਦੇ ਹਨ।

ਇਸ ਦੇ ਬਾਵਜੂਦ ਅਜਿਹਾ ਕੋਈ ਸ਼ਮਸ਼ਾਨਘਾਟ ਨਹੀਂ ਹੈ ਜਿਥੇ ਸਿੱਖ ਅਪਣੇ ਮ੍ਰਿਤਕਾਂ ਦਾ ਰਵਾਇਤਾਂ ਅਨੁਸਾਰ ਅੰਤਮ ਸਸਕਾਰ ਕਰ ਸਕਣ। ਉਨ੍ਹਾਂ ਅਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਸ਼ਮਸ਼ਾਨਘਾਟ ਨਾ ਹੋਣ ਕਾਰਨ ਸਿੱਖਾਂ ਨੂੰ ਅਪਣੇ ਕਰੀਬੀਆਂ ਦੀ ਮ੍ਰਿਤਕ ਦੇਹ ਨੂੰ ਦਫ਼ਨਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹ੍ਹਾਂ ਕਿਹਾ ਕਿ ਪੇਸ਼ਾਵਰ ਤੋਂ ਲਗਭਗ 45 ਕਿਲੋਮੀਟਰ ਦੂਰ ਅਟਾਕ ਦੇ ਨੇੜੇ ਇਕ ਸ਼ਮਸ਼ਾਨਘਾਟ ਹੈ। ਇਸ ਸ਼ਮਸ਼ਾਨਘਾਟ ਵਿਚ ਹਿੰਦੂਆਂ ਅਪਣੇ ਕਰੀਬੀਆਂ ਦੇ ਅੰਤਮ ਸਸਕਾਰ ਕਰਨ ਦੀ ਪਹਿਲ ਦਿਤੀ ਜਾਂਦੀ ਹੈ ਹਾਲਾਂਕਿ ਸਿੱਖਾਂ ਵਲੋਂ ਵੀ ਇਸ ਸ਼ਮਸ਼ਾਨਘਾਟ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਮਸ਼ਾਨਘਾਟ ਦੂਰ ਹੋਣ ਕਾਰਨ ਗ਼ਰੀਬ ਸਿੱਖ ਟਰਾਂਸਪੋਰਟ ਦਾ ਖ਼ਰਚਾ ਸਹਿਣ ਨਹੀਂ ਕਰ ਸਕਦਾ।  
(ਪੀ.ਟੀ.ਆਈ.)