DSGMC: ਪੁੰਛ 'ਚ ਮਾਰੇ ਗਏ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ DSGMC, ਪੀੜਤਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

DSGMC : ਗੁਰਦੁਆਰੇ ਦੀ ਕੰਧ ਦੀ ਮੁਰੰਮਤ ਲਈ ਵੀ ਦਿੱਤੇ ਜਾਣਗੇ 2 ਲੱਖ ਰੁਪਏ

DSGMC to compensate families of four Sikhs killed in Poonch

 

DSGMC to compensate families of four Sikhs killed in Poonch:  ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤੀਆਂ ਦਾ ਪਾਕਿਸਤਾਨ ਪ੍ਰਤੀ ਗੁੱਸਾ 7ਵੇਂ ਅਸਮਾਨ 'ਤੇ ਸੀ। ਸਾਰੇ ਲੋਕ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਸਨ ਕਿ ਉਹ ਅਤਿਵਾਦੀ ਹਮਲੇ ਦਾ ਬਦਲਾ ਕਿਵੇਂ ਲਵੇਗੀ।  ਕਈ ਦਿਨਾਂ ਦੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਆਖ਼ਰ ਪੀਓਕੇ ਵਿਚ ਬਣੇ ਅਤਿਵਾਦੀਆਂ ਟਿਕਾਣਿਆਂ 'ਤੇ ਹਮਲੇ ਕਰਨ ਦੀ ਯੋਜਨਾ ਬਣਾਈ ਤੇ ਉਸ ਨੂੰ ਅੰਜਾਮ ਵੀ ਦਿੱਤਾ।  ਭਾਰਤ ਦੇ ਇਸ ਐਕਸ਼ਨ ਤੋਂ ਬਾਅਦ ਪਾਕਿਸਤਾਨ ਨੂੰ ਜਾਪਣ ਲੱਗਾ ਕਿ ਭਾਰਤ ਇਸ ਤੋਂ ਬਾਅਦ ਵੀ ਕੋਈ ਵੱਡਾ ਹਮਲਾ ਕਰੇਗਾ। ਨਤੀਜੇ ਵਜੋਂ ਉਸ ਨੇ ਵੀ ਭਾਰਤ 'ਤੇ ਮੋੜਵਾਂ ਹਮਲਾ ਕਰ ਦਿੱਤਾ।

ਇਹ ਹਮਲਾ ਅਜਿਹਾ ਨਾਪਾਕ ਹਮਲਾ ਸੀ ਕਿ ਪਾਕਿਸਤਾਨ ਤੋਂ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਤਾਂ ਨਾ ਬਣਾਇਆ ਗਿਆ ਪਰ ਉਸ ਨੇ ਆਮ ਨਾਗਰਿਕਾਂ ਅਤੇ ਧਾਰਮਿਕ ਸਥਾਨਾਂ 'ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ। ਅਜਿਹੇ ਹੀ ਹਮਲੇ ਪੁੰਛ ਦੇ ਗੁਰੂਘਰ ਤੇ ਮਦਰੱਸੇ 'ਤੇ ਹੋਏ।

 ਜਿਥੇ ਕਈ ਬੇਕਸੂਰ ਨਾਗਰਿਕ ਮਾਰੇ ਗਏ ਅਤੇ ਧਾਰਮਿਕ ਸਥਾਨਾਂ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਕਾਰਨ ਪੁੰਛ ਵਿਖੇ ਸਥਿਤ ਗੁਰੂਘਰ ਦੀ ਇਮਾਰਤ ਨੂੰ ਜਿਥੇ ਵੱਡਾ ਨੁਕਸਾਨ ਪਹੁੰਚਿਆ ਉਥੇ ਚਾਰ ਸਿੱਖ ਵੀ ਮਾਰੇ ਗਏ। ਹੁਣ ਵੱਖ-ਵੱਖ ਸੰਸਥਾਵਾਂ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ।

ਉਨ੍ਹਾਂ ਵਿਚੋਂ ਇਕ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਜਿਸ ਨੇ ਐਲਾਨ ਕੀਤਾ ਹੈ ਕਿ ਉਹ ਪੀੜਤਾਂ ਨੂੰ 2-2 ਲੱਖ ਰੁਪਏ ਦੀ ਮਦਦ ਕਰੇਗੀ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਠੀਕ ਕਰਵਾਉਣ ਲਈ 2 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ।  ਇਹ ਐਲਾਨ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੀਤਾ। 
 

(For more news apart from DSGMC to compensate families of four Sikhs killed in Poonch, stay tuned to Rozana Spokesman)