ਗਾਇਬ ਹੋਏ 328 ਪਾਵਨ ਸਰੂਪਾਂ ਦਾ ਸੰਗਤ ਨੂੰ ਹਿਸਾਬ ਦੇਵੇ ਐਸ.ਜੀ.ਪੀ.ਸੀ. : ਸਾਬਕਾ ਜਥੇਦਾਰ ਰਣਜੀਤ ਸਿੰਘ
ਕਿਹਾ, SGPC ਨੇ ਸਿੱਖ ਸੰਗਤ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਸਾਕਾ ਨੀਲਾ ਤਾਰਾ ਦੌਰਾਨ ਫ਼ੌਜ ਵਲੋਂ ਲਿਜਾਏ ਗਏ ਪਾਵਨ ਸਰੂਪ ਵਾਪਸ ਨਹੀਂ ਮਿਲੇ
ਸਰਕਾਰ ਨੇ ਪਾਵਨ ਗ੍ਰੰਥ ਕੀਤੇ ਵਾਪਸ ਅਤੇ ਦਸਤਾਵੇਜ਼ਾਂ 'ਤੇ SGPC ਦੇ ਤਤਕਾਲੀ ਅਧਿਕਾਰੀਆਂ ਦੇ ਦਸਤਖ਼ਤ ਵੀ ਮੌਜੂਦ : ਰਣਜੀਤ ਸਿੰਘ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਕਿਹਾ ਹੈ ਕਿ ਐਸ.ਜੀ.ਪੀ.ਸੀ. ਗਾਇਬ ਹੋਏ 328 ਪਾਵਨ ਸਰੂਪਾਂ ਦਾ ਹਿਸਾਬ ਸੰਗਤ ਨੂੰ ਦੇਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਹ ਵੀ ਦਸਿਆ ਜਾਵੇ ਕਿ ਜੋ ਮਹੱਤਵਪੂਰਨ ਅਤੇ ਹੱਥਲਿਖਤ ਗ੍ਰੰਥ ਸਰਕਾਰ ਨੇ ਐਸ.ਜੀ.ਪੀ.ਸੀ. ਨੂੰ ਵਾਪਸ ਕੀਤੇ ਸਨ ਉਹ ਸਾਰੇ ਕਿਥੇ ਹਨ?
ਇਹ ਵੀ ਪੜ੍ਹੋ: ਯਮੁਨਾ ਤੋਂ ਬਾਅਦ ਗੰਗਾ ਨੇ ਧਾਰਿਆ ਪ੍ਰਚੰਡ ਰੂਪ, ਹਰਿਦੁਆਰ ਦੇ ਭੀਮਗੌੜਾ ਬੈਰਾਜ ਦਾ ਟੁੱਟਿਆ ਗੇਟ
ਭਾਈ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਐਸ.ਜੀ.ਪੀ.ਸੀ. ਨੇ ਸਿੱਖ ਸੰਗਤ ਨੂੰ ਝੂਠ ਬੋਲ ਕੇ ਗੁਮਰਾਹ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭਾਰਤੀ ਫ਼ੌਜ ਅਪਣੇ ਨਾਲ ਲੈ ਗਈ ਸੀ ਉਹ ਅਜੇ ਤਕ ਐਸ.ਜੀ.ਪੀ.ਸੀ. ਨੂੰ ਨਹੀਂ ਮਿਲੇ ਹਨ, ਜਦਕਿ ਸਰਕਾਰ ਵਲੋਂ ਕੋਰਟ ਵਿਚ ਪਾਵਨ ਸਰੂਪ ਵਾਪਸ ਕਰਨ ਬਾਰੇ ਸਾਰੇ ਦਸਤਾਵੇਜ਼ ਪੇਸ਼ ਕਰ ਦਿਤੇ ਗਏ ਸਨ।
ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਦਸਤਾਵੇਜ਼ ਪੇਸ਼ ਕੀਤੇ ਉਸ ਵਿਚ ਕਿਹਾ ਗਿਆ ਹੈ ਕਿ ਐਸ.ਜੀ.ਪੀ.ਸੀ. ਨੂੰ ਸਾਰਾ ਸਮਾਨ ਅਤੇ ਗ੍ਰੰਥ ਵਾਪਸ ਕਰ ਦਿਤੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਸਮਾਨ ਵਾਪਸ ਕੀਤਾ ਗਿਆ ਸੀ ਉਸ 'ਤੇ ਐਸ.ਜੀ.ਪੀ.ਸੀ. ਦੇ ਤਤਕਾਲੀ ਅਧਿਕਾਰੀਆਂ ਦੇ ਦਸਤਖ਼ਤ ਵੀ ਸਨ।