Panthak News: ਜਥੇਦਾਰ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਸੁਣਾਉਣ : ਪੰਜ ਪਿਆਰੇ
Panthak News: ਬਾਦਲ ਪ੍ਰਵਾਰ ਵਲੋਂ ਕੀਤੇ ਅਨੇਕਾਂ ਬੱਜਰ ਗੁਨਾਹ ਕੀਤੇ ਗਏ
The Jathedar will pronounce the decision according to the sentiments of the Sikh Panth Panthak News: ਬਲਵੀਰ ਸਿੰਘ ਅਰਦਾਸੀਏ, ਭਾਈ ਮੇਜਰ ਸਿੰਘ, ਭਾਈ ਜਗਿੰਦਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਮੇਜਰ ਸਿੰਘ, ਭਾਈ ਕੋਮਲ ਸਿੰਘ ਪੰਜ ਪਿਆਰੇ ਅੰਮ੍ਰਿਤਧਾਰੀ ਜੱਥੇ ਨੇ ਬਿਆਨ ਜਾਰੀ ਕਰ ਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਪੰਜੇ ਤਖ਼ਤਾਂ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਬਾਦਲ ਪ੍ਰਵਾਰ ਵਲੋਂ ਕੀਤੇ ਅਨੇਕਾਂ ਬੱਜਰ ਗੁਨਾਹਾਂ ਜ਼ੁਲਮਾਂ ਅਤੇ ਸਿੱਖ ਪੰਥ ਦੀਆਂ ਪ੍ਰੰਪਰਾਵਾਂ ਵਿਰੁਧ ਸੋਚੀ ਸਮਝੀ ਸਾਜ਼ਸ਼ ਤਹਿਤ ਸਿਆਸਤ ਨਾਲ ਧਰਮ ਨੂੰ ਦਬਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਨੇਕਾਂ ਥਾਵਾਂ ’ਤੇ ਘੋਰ ਬੇਅਦਬੀਆਂ ਕਰਨ ਉਪਰੰਤ ਮੰਦਭਾਗੀਆਂ ਘਟਨਾਵਾਂ ਦੇ ਦੁੱਖ ਅਤੇ ਮਨ ਦੀ ਤੜਫ ਕਾਰਨ ਸੰਗਤਾਂ ’ਤੇ ਗੋਲੀਆਂ ਵਰ੍ਹਾਈਆਂ ।
ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਸੌਦਾ ਸਾਧ ਨੂੰ ਮਾਫ਼ੀ ਦੇਣ ਵਰਗੇ ਘੋਰ ਜ਼ੁਲਮਾਂ ਦੇ ਇਨਸਾਫ਼ ਦੀ ਤਾਂਘ ਰੱਖ ਕੇ ਫ਼ੈਸਲੇ ਦੀ ਉਡੀਕ ਵਿਚ ਹੈ। ਫ਼ੈਸਲਾ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ। ਇਸ ਲਈ ਅਸੀਂ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫ਼ੈਸਲਾ ਲਿਆ ਜਾਵੇ।