ਗੁਰਦੁਆਰਾ ਰਕਾਬ ਗੰਜ ਸਾਹਿਬ ਮੱਥਾ ਟੇਕਣ ਪੁੱਜੇ ਕੌਮੀ BJP ਪ੍ਰਧਾਨ ਦੀ ਹਾਜ਼ਰੀ ’ਚ ਸਿੱਖ ਬੰਦੀਆਂ ਦੀ ਰਿਹਾਈ ਦੀ ਮੁੱਦਾ ਉਠਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

“ਇਹੀ ਮੌਕਾ ਹੁੰਦਾ ਹੈ ਜਦ ਅਸੀਂ ਅਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾ ਸਕਦੇ ਹਾਂ

File Photo

ਨਵੀਂ ਦਿੱਲੀ: (ਅਮਨਦੀਪ ਸਿੰਘ): ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਅੱਜ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਮੌਕੇ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸ਼ਾਮਲ ਸਨ।

ਜੇ ਪੀ ਨੱਢਾ ਨੂੰ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਪ੍ਰਧਾਨ ਮਨਜਿੰਰ ਸਿੰਘ ਸਿਰਸਾ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਿਰਪਾਉ ਭੇਟ ਕੀਤਾ। ਨੱਢਾ ਨੂੰ ਸਨਮਾਨਤ ਕਰਨ ਮੌਕੇ ਕਥਾ ਕਰ ਰਹੇ ਬਾਬਾ ਬੰਤਾ ਸਿੰਘ ਨੇ ਸਟੇਜ ਤੋਂ ਕਿਹਾ,“ਦਿੱਲੀ ਦੀ ਸੰਗਤ ਵਲੋਂ ਇਹ ਆਵਾਜ਼ (ਸਰਕਾਰ ਕੋਲ) ਸਿਰਸਾ ਸਾਹਬ ਪਹੁੰਚਾਉਂਦੇ ਰਹਿੰਦੇ ਨੇ, ਅਗਾਂਹ ਵੀ ਪਹੁੰਚਾਉਣਗੇ। ਭਾਰਤ ਵਰਸ਼ ਦੀ ਸਰਕਾਰ ਨੂੰ ਸਿੱਖ ਬੰਦੀਆਂ ਦੀ ਰਿਹਾਈ ਕਰਨੀ ਚਾਹੀਦੀ ਹੈ।” ਤਾਂ ਸੰਗਤਾਂ ਨੇ ਜੈਕਾਰੇ ਲਾਏ।

ਪਿਛੋਂ ਅਪਣੇ ਸੰਬੋਧਨ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ,“ਇਹੀ ਮੌਕਾ ਹੁੰਦਾ ਹੈ ਜਦ ਅਸੀਂ ਅਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾ ਸਕਦੇ ਹਾਂ, ਇਸ ਲਈ ਭਾਜਪਾ ਪ੍ਰਧਾਨ ਨੂੰ ਸਿਰਪਾਉ ਦੇਣ ਤੋਂ ਪਹਿਲਾਂ ਬਾਬਾ ਬੰਤਾ ਸਿੰਘ ਕੋਲੋਂ ਬੁਲਵਾਇਆ ਕਿ ਬੰਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਤੁਸੀਂ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿਤੀ।”