Panthak News: ਪਾਕਿਸਤਾਨ ’ਚ ਵਿਸਾਖੀ ਮਨਾਉਣ ਲਈ ਜੱਥਾ 10 ਅਪ੍ਰੈਲ ਨੂੰ ਜਾਵੇਗਾ
Panthak News: ਧਾਰਮਿਕ ਅਸਥਾਨਾਂ ਦੇ ਸੰਗਤ ਕਰੇਗੀ ਦਰਸ਼ਨ ਦੀਦਾਰੇ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਪ੍ਰਧਾਨ ਰੋਬਿਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪਾਕਿਸਤਾਨ ‘ਚ 326ਵਾਂ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਮਿਤੀ 10 ਅਪ੍ਰੈਲ 2025 ਨੂੰ ਭਾਰਤ ਤੋਂ ਜੇ.ਸੀ.ਪੀ ਵਾਹਗਾ ਸਰਹੱਦ ਰਾਹੀਂ ਪੈਦਲ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਵੇਗਾ।
11 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ 12 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ ਰਾਹੀਂ ਹਸਨ ਅਬਦਾਲ ਲਈ ਰਵਾਨਾ ਹੋਵੇਗਾ ਅਤੇ ਫਾਰੂਕਾਬਾਦ ਗੁਰਦੁਆਰਾ ਪੰਜਾ ਸਾਹਿਬ ਵਿਖੇ ਰਾਤ ਦਾ ਠਹਿਰਾਅ ਕੀਤਾ ਜਾਵੇਗਾ।
13 ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰਨ ਉਪਰੰਤ 14 ਨੂੰ ਗੁਰਦੁਆਰਾ ਪੰਜਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਜੱਥਾ 15 ਨੂੰ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ ਲਈ ਰਵਾਨਾ ਹੋਵੇਗਾ।
17 ਨੂੰ ਜੱਥਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਰਾਹੀਂ ਲਾਹੌਰ ਲਈ ਰਵਾਨਾ ਹੋਵੇਗਾ ਤੇ ਰਾਤ ਗੁਜਰਾਂਵਾਲਾ ਅਤੇ 18 ਨੂੰ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਦਰਸ਼ਨ ਦੀਦਾਰੇ ਕੀਤੇ ਜਾਣਗੇ ਤੇ 19 ਨੂੰ ਜੇ.ਸੀ.ਪੀ ਵਾਹਗਾ ਰਾਹੀਂ ਭਾਰਤ ਲਈ ਰਵਾਨਾ ਹੋਵੇਗਾ।