Panthak News : ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News : 28 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ’ਚ ਹੋਵੇਗਾ ਵੱਡਾ ਇਕੱਠ

Baba Harnam Singh Khalsa demands cancellation of appointment of new Jathedars Latest News in Punjabi

Baba Harnam Singh Khalsa demands cancellation of appointment of new Jathedars Latest News in Punjabi : ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਅੰਤ੍ਰਿੰਗ ਕਮੇਟੀ ਵਲੋਂ ਕੀਤੀ ਗਈ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ਦੀ ਕੀਤੀ ਮੰਗ ਹੈ। ਇਸ ਸਬੰਧੀ ਉਨ੍ਹਾਂ 28 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ’ਚ ਵੱਡਾ ਇਕੱਠ ਐਲਾਨ ਕੀਤਾ। 

ਜਾਣਕਾਰੀ ਅਨੁਸਾਰ ਅੰਤ੍ਰਿੰਗ ਕਮੇਟੀ ਵਲੋਂ ਕੀਤੀ ਗਈ ਨਵੇਂ ਜਥੇਦਾਰਾਂ ਦੀ ਨਿਯੁਕਤੀ ਸਬੰਧੀ ਪੂਰੇ ਸੂਬੇ ’ਚ ਨਿਹੰਗ ਜਥੇਬੰਦੀਆਂ, ਬਾਬਾ ਬੁੱਢਾ ਦਲ, ਦਲ ਖ਼ਾਲਸਾ, ਬਾਗੀ ਧੜੇ ਆਦਿ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਵੀ ਅਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਨਵੀਆਂ ਕੀਤੀਆਂ ਨਿਯੁਕਤੀ ਨੂੰ ਰੱਦ ਕਰਨ ਦੀ ਕੀਤੀ ਮੰਗ ਹੈ। ਇਸ ਸਬੰਧੀ ਉਨ੍ਹਾਂ ਵਲੋਂ 28 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੱਡਾ ਇਕੱਠ ਐਲਾਨ ਕੀਤਾ ਹੈ। 

ਜਾਣਕਾਰੀ ਦਿੰਦੇ ਹੋਏ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਦੀ ਕਿਵੇਂ ਅਕਾਲੀ ਆਗੂਆਂ ਨੇ ਕਿਰਦਾਰਕੁਸ਼ੀ ਕੀਤੀ ਹੈ ਇਹ ਦੇਖ ਕੇ ਸ਼ਰਮ ਨਾਲ ਸਿਰ ਝੁਕ ਰਿਹਾ ਹੈ। ਤਖ਼ਤਾਂ ’ਤੇ ਬੈਠੇ ਜਥੇਦਾਰਾਂ ਨੂੰ ਅਪਣੀ ਨਿੱਜੀ ਚੌਧਰ ਲਈ ਨੀਵਾਂ ਦਿਖਾਉਣਾ ਇਹ ਕਿੱਥੋਂ ਦੀ ਸਿੱਖੀ ਤੇ ਅਕਾਲੀਪੁਣਾ ਹੈ? ਉਨ੍ਹਾਂ ਕਿਹਾ ਕਿ ਦੁਸ਼ਮਣ ਦਾ ਵੀ ਕੋਈ ਗ਼ੁਨਾਹ ਹੋਵੇ, ਸਿੱਖ ਉਸ ਦਾ ਵੀ ਜ਼ਿਕਰ ਨਹੀਂ ਕਰਦਾ, ਅਫ਼ਸੋਸ ਹੈ ਕਿ ਇਹ ਜੋ ਕੀਤਾ ਜਾ ਰਿਹਾ ਹੈ ਇਹ ਅਰਦਾਸ ਦੀ ਉਲੰਘਣਾ ਹੈ।

ਜਥੇਦਾਰਾਂ ਨੂੰ ਲਾਂਭੇ ਕਰਨ ’ਤੇ ਅਪਣਾ ਗੁੱਸਾ ਪ੍ਰਗਟ ਕਰਦੇ ਹੋਏ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰੀ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ’ਤੇ ਦਬਾਅ ਹੈ। ਉਨ੍ਹਾਂ ਕਿਹਾ ਕਿ ਅੰਦਰੋਂ ਹਰ ਮੈਂਬਰ ਮਹਿਸੂਸ ਕਰਦਾ ਕਿ ਇਹ ਗ਼ਲਤ ਹੋਇਆ ਪਰ ਉਹ ਮਜਬੂਰੀਆਂ ਤੇ ਦਬਾਅ ਕਾਰਨ ਕੁੱਝ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਦਬਾਅ ਮੁਕਤ ਹੋਣ ਦੀ ਲੋੜ ਹੈ। 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੁਰਤ ਬਹਾਲ ਕੀਤੀਆਂ ਜਾਣ ਤੇ 10 ਮਾਰਚ ਨੂੰ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇ।