ਸਬੂਤਾਂ ਤੋਂ ਬਿਨਾਂ ਅਕਾਲੀਆਂ 'ਤੇ ਦੋਸ਼ ਲਾਉਣ ਤੋਂ ਗੁਰੇਜ਼ ਕਰਨ ਸਰਨਾ ਭਰਾ: ਪਰਮਿੰਦਰਪਾਲ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰਮਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਚ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਤਰ੍ਹਾਂ ਫਿਲਮ ਦੇ ਹੱਕ ਵਿਚ ਨਹੀਂ ਭੁਗਤੀ

Parminder pal Singh

ਨਾਨਕ ਸ਼ਾਹ ਫ਼ਕੀਰ ਫ਼ਿਲਮ ਬਾਰੇ ਸਰਨਾ ਭਰਾਵਾਂ ਦੀ ਸੋਚ ਨੂੰ ਤੱਥਾਂ ਤੋਂ ਉਲਟ ਦਸਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਚ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਕਿਸੇ ਵੀ ਤਰ੍ਹਾਂ ਫਿਲਮ ਦੇ ਹੱਕ ਵਿਚ ਨਹੀਂ ਭੁਗਤੀ, ਸਗੋਂ ਬਿਨਾਂ ਸਬੂਤਾਂ ਦੇ ਬਿਆਨ ਦੇ ਕੇ, ਸਰਨਾ ਭਰਾਵਾਂ ਨੇ ਅਕਾਲੀ ਆਗੂਆਂ ਦੇ ਅਕਸ ਨੂੰ ਸੱਟ ਮਾਰਨ ਦਾ ਯਤਨ ਕੀਤਾ ਹੈ।ਉਨਾਂ੍ਹ ਕਿਹਾ ਕਿ ਦਿੱਲੀ ਕਮੇਟੀ ਦੀ ਨੀਅਤ 'ਤੇ ਸ਼ੱਕ ਕਰਨ ਤੇ ਸਵਾਲ ਚੁਕਣ ਦੀ ਬਜਾਏ ਸਰਨਾ ਭਰਾਵਾਂ ਨੂੰ ਫ਼ਿਲ਼ਮ ਦੇ ਮਾਮਲੇ ਵਿਚ ਕਮੇਟੀ ਦੀ ਕਾਰਗੁਜ਼ਾਰੀ 'ਤੇ ਝਾਤ ਮਾਰੀ ਚਾਹੀਦੀ ਹੈ ਕਿਉਂਕਿ ਫਿਲਮ ਨਿਰਮਾਤਾ ਵਲੋਂ ਸੁਪਰੀਮ ਕੋਰਟ ਵਿਚ ਬੋਲਣ ਦੀ ਆਜ਼ਾਦੀ ਦੇ ਮੁੱਢਲੇ ਹੱਕ ਦਾ ਹਵਾਲਾ ਦਿਤਾ ਹੈ,

ਜਿਸ ਕਰ ਕੇ, ਫਿਲਮ ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਮਿਲੀ, ਪਰ ਇਸ ਕੇਸ ਵਿਚ ਫਿਲਮ ਨਿਰਮਾਤਾ ਨੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਕਿਥੇ ਵੀ ਜਵਾਬ ਦੇਹ ਨਹੀਂ ਬਣਾਇਆ, ਇਸਦੇ ਬਾਵਜੂਦ ਵੀ ਦਿੱਲੀ ਕਮੇਟੀ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਸੁਪਰੀਮ ਕੋਰਟ ਤੋਂ ਪ੍ਰਵਾਨਗੀ ਲੈ ਲਈ।  ਦਿੱਲੀ ਹਾਈਕੋਰਟ ਵਿਚ ਵੀ ਕਮੇਟੀ ਨੇ ਪਟੀਸ਼ਨ ਦਾਖਲ ਕੀਤੀ ਜਿਸ ਵਿਚ ਫਿਲਮ ਨਿਰਮਾਤਾ, ਭਾਰਤ ਸਰਕਾਰ ਅਤੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਹੋਇਆ। ਫਿਲਮ ਦੇ ਵਿਰੋਧ ਵਿਚ ਦਿੱਲੀ ਵਿਚ ਦਿੱਲੀ ਕਮੇਟੀ ਨੇ ਅਪਣੇ ਪ੍ਰਬੰਧ ਹੇਠਲ਼ੇ ਵਿਦਿਅਕ ਅਦਾਰਿਆਂ ਨੂੰ ਰੋਸ ਵਜੋਂ ਬੰਦ ਰੱਖਿਆ ਅਤੇ ਫਿਲਮ ਨੂੰ ਜਾਰੀ ਹੋਣ ਤੋਂ ਰੁਕਵਾਉਣ  ਲਈ ਕਮੇਟੀ ਮੈਂਬਰਾਂ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ, ਜਿਸ ਕਰ ਕੇ, ਦਿੱਲੀ ਦੇ ਸਿਨੇਮਾ ਮਾਲਕਾਂ ਨੇ ਦਿੱਲੀ ਵਿਚ ਫ਼ਿਲਮ ਜਾਰੀ ਕਰਨ ਦੀ ਹਿੰਮਤ ਨਾ ਵਿਖਾਈ।