ਸ.ਚੱਢਾ ਨਾਲ ਸਬੰਧਤ ਵੀਡੀਉ ਦਾ ਮਾਮਲਾ - ਜ਼ਬਰਦਸਤੀ ਨਹੀਂ, ਸਹਿਮਤੀ ਨਾਲ ਸੱਭ ਹੋਇਆ ਹੈ : ਸਿੱਟ
ਚੀਫ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਪ੍ਰਿੰਸੀਪਾਲ ਔਰਤ ਵਰਿੰਦਰ ਕੌਰ ਦੀ ਅਸ਼ਲੀਲ ਵੀਡੀਉ ਸਬੰਧੀ ਬਣਾਈ ਗਈ ਸਪੈਸ਼ਲ ਜਾਂਚ ...
Charanjit Singh Chadha
ਅੰਮ੍ਰਿਤਸਰ, ਚੀਫ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਤੇ ਪ੍ਰਿੰਸੀਪਾਲ ਔਰਤ ਵਰਿੰਦਰ ਕੌਰ ਦੀ ਅਸ਼ਲੀਲ ਵੀਡੀਉ ਸਬੰਧੀ ਬਣਾਈ ਗਈ ਸਪੈਸ਼ਲ ਜਾਂਚ ਟੀਮ (ਸਿਟ) ਨੇ ਪੇਸ਼ ਕੀਤੀ ਰਿਪੋਰਟ ਚ ਸਪਸ਼ਟ ਕੀਤਾ ਹੈ ਕਿ ਇਹ ਜਬਰੀ ਛੇੜ ਛਾੜ ਦਾ ਮਸਲਾ ਨਹੀ, ਸਗੋਂ ਆਪਸੀ ਸਹਿਮਤੀ ਤੇ ਪ੍ਰੇਮ ਸਬੰਧਾਂ ਤਹਿਤ ਸੱਭ ਕੁੱਝ ਹੋਇਆ ਹੈ।ਸਿੱਟ ਨੇ ਅੰਮ੍ਰਿਤਸਰ ਪੁਲਿਸ ਨੂੰ ਆਦੇਸ਼ ਦਿਤੇ ਹਨ ਕਿ ਇਸ ਸਬੰਧੀ ਦਰਜ ਹੋਈ ਐਫ਼.ਆਈ.ਆਰ. ਰੱਦ ਕਰ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ । ਇਹ ਜਿਕਰਯੋਗ ਹੈ ਕਿ ਦਸੰਬਰ 2017 ਨੂੰ ਅਸ਼ਲੀਲ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਬਾਅਦ ਸਬੰਧਤ ਔਰਤ