ਦਿੱਲੀ ਕਮੇਟੀ ਦਾ 12 ਮਈ ਵਾਲਾ ਜਨਰਲ ਹਾਊਸ ਇਜਲਾਸ ਫ਼ਰਜ਼ੀ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ...

Sarna

ਨਵੀਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 12 ਮਈ ਨੂੰ ਕੀਤੇ ਗਏ ਜਨਰਲ ਇਜਲਾਸ ਨੂੰ ਫ਼ਰਜ਼ੀ ਤੇ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣਾ ਦਸਿਆ ਹੈ।ਉਨ੍ਹਾਂ ਮੰਗ ਕੀਤੀ ਕਿ ਕਮੇਟੀ ਪ੍ਰਬੰਧਕ ਐਨੇ ਹੀ ਸੱਚੇ ਸੁੱਚੇ ਹਨ ਤਾਂ ਕਿਉਂ ਨਹੀਂ 2013 ਤੋਂ ਕਮੇਟੀ ਦਾ ਪ੍ਰਬੰਧ ਸੰਭਾਲਣ ਤੋਂ ਲੈ ਕੇ, ਹੁਣ ਤਕ ਦਾ 'ਵਾਈਟ ਪੇਪਰ' ਜਾਰੀ ਕਰ ਕੇ ਕਮੇਟੀ ਦੇ ਅਦਾਰਿਆਂ ਤੇ ਪ੍ਰਾਜੈਕਟਾਂ ਆਦਿ ਦਾ ਸਾਰਾ ਹਿਸਾਬ ਸਿੱਖਾਂ ਦੀ ਕਚਹਿਰੀ ਵਿਚ ਰਖਦੇ ਕਿ ਆਖ਼ਰ ਕਿਉਂ ਮੁਨਾਫ਼ੇ ਵਿਚ ਜਾ ਰਹੀ

ਕਮੇਟੀ ਅੱਜ ਕਰੋੜਾਂ ਰੁਪਏ ਦੇ ਘਾਟੇ ਦਾ ਸ਼ਿਕਾਰ ਹੋ ਚੁਕੀ ਹੈ।ਅੱਜ ਇਥੇ ਪਾਰਟੀ ਦਫ਼ਤਰ, ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਸੱਦੀ ਪੱਤਰਕਾਰ ਮਿਲਣੀ ਵਿਚ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਨਰਲ ਹਾਊਸ ਵਿਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਗੁਰੂ ਹਰਿਕ੍ਰਿਸ਼ਨ ਹਸਪਤਾਲ ਬਾਲਾ ਸਾਹਿਬ ਨੂੰ ਮੁੜ ਸ਼ੁਰੂ ਕਰਨ, ਗੁਰੂ ਹਰਿਕ੍ਰਿਸ਼ਨ ਸਕੂਲਾਂ ਨੂੰ ਮਾਲੀ ਘਾਟੇ 'ਚੋਂ ਬਾਹਰ ਕੱਢਣ, ਉਚ ਵਿਦਿਅਕ

ਅਦਾਰਿਆਂ ਨੂੰ ਮੁਨਾਫ਼ੇ ਵਿਚ ਲਿਜਾਉਣ ਦਾ ਕੋਈ 'ਰੋਡ ਮੈਪ' ਪੇਸ਼ ਨਹੀਂ ਕੀਤਾ ਗਿਆ, ਨਾ ਹੀ ਸਾਡੇ 'ਤੇ ਬਾਲਾ ਸਾਹਿਬ ਹਸਪਤਾਲ ਨੂੰ ਵੇਚ ਦੇਣ ਦੇ ਦੋਸ਼ ਸਾਬਤ ਕਰ ਸਕੇ ਜਿਸ ਤੋਂ ਪ੍ਰਬੰਧਕਾਂ ਦੀ ਨਾਲਾਇਕੀ ਸਾਫ਼ ਝੱਲਕਦੀ ਹੈ।ਉਨ੍ਹਾਂ ਕਿਹਾ ਕਿ ਜਦ ਅਸੀਂ ਗੁਰਦਵਾਰਾ ਪ੍ਰਬੰਧ ਤੋਂ ਬਾਹਰ ਹੋਏ ਸੀ, ਉਦੋਂ ਬਾਦਲ ਦਲ ਦੀ ਨਵੀਂ ਕਮੇਟੀ ਨੂੰ 123 ਕਰੋੜ ਰੁਪਏ ਦੀਆਂ ਐਫ਼ਡੀਆਂ ਆਦਿ ਦੇ ਗਏ ਸੀ

ਜੋ ਕਮੇਟੀ ਨੇ ਵੀ ਆਰ.ਟੀ.ਆਈ. ਵਿਚ ਮੰਨਿਆ ਹੈ ਪਰ ਖ਼ਜ਼ਾਨੇ ਨੂੰ ਭਰਨ ਦੀ ਬਜਾਏ ਇਹ 123 ਕਰੋੜ ਹੀ ਖ਼ੁਰਦ-ਬੁਰਦ ਕਰ ਗਏ ਜਿਸ ਦਾ ਹਿਸਾਬ ਹੀ ਨਹੀਂ। ਗੁਰਦਵਾਰੇ ਦੇ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਹੀਂ ਦਿਤੀਆਂ ਜਾ ਰਹੀਆਂ। ਪ੍ਰਬੰਧ ਆਖ ਰਹੇ ਹਨ ਕਿ ਅਸੀਂ ਘਾਟੇ ਵਿਚ ਹਾਂ, ਫਿਰ ਕਾਹਦਾ ਪ੍ਰਬੰਧ ਚਲਾ ਰਹੇ ਹਨ ਜਦ ਕੋਈ ਆਮਦਨ ਕਿਥੋਂ ਆਏਗੀ, ਦਾ ਕੋਈ ਰੋਡ ਮੈਪ ਹੀ ਨਹੀਂ?”