ਦੁਸ਼ਟ ਵਿਅਕਤੀ ਲਗਦਾ ਹੈ ਨਰਾਇਣ ਦਾਸ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾਰਾਇਣ ਦਾਸ ਨਾਂਅ ਦਾ ਕੋਈ ਭੇਖੀ ਨਨਕਾਣਾ ਸਾਹਿਬ ਵਾਲੇ ਨਰੈਣੂ (ਨਰਾਇਣ ਦਾਸ) ਮਹੰਤ ਵਰਗਾ ਕੋਈ ਦੁਸ਼ਟ ਵਿਅਕਤੀ ਜਾਪਦਾ ਹੈ, ਜਿਸ ਨੇ...

Jagtar Singh Jachak

ਕੋਟਕਪੂਰਾ,  ਨਾਰਾਇਣ ਦਾਸ ਨਾਂਅ ਦਾ ਕੋਈ ਭੇਖੀ ਨਨਕਾਣਾ ਸਾਹਿਬ ਵਾਲੇ ਨਰੈਣੂ (ਨਰਾਇਣ ਦਾਸ) ਮਹੰਤ ਵਰਗਾ ਕੋਈ ਦੁਸ਼ਟ ਵਿਅਕਤੀ ਜਾਪਦਾ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਸੰਪਾਦਕ ਗੁਰੂ ਅਰਜੁਨ ਸਾਹਿਬ ਨੂੰ ਭਗਤ-ਬਾਣੀ ਨਾਲ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਦੀ ਸ਼ਹਾਦਤ ਦਾ ਮੁੱਖ ਕਾਰਨ ਭਗਤਾਂ ਦਾ ਸਰਾਪ ਦਸਿਆ ਹੈ। ਉਸ ਨੀਚ ਦਾ ਅਜਿਹਾ ਬਿਆਨ ਗੁਰਬਾਣੀ ਦੀ ਸੰਪਾਦਨ ਵਿਧੀ ਤੇ ਇਤਿਹਾਸਕ ਦਿਸ਼੍ਰਟੀਕੋਨ ਤੋਂ ਬਿਲਕੁੱਲ ਬਕਵਾਸ ਸਿੱਧ ਹੁੰਦਾ ਹੈ, ਜਿਸ ਦਾ ਮੁੱਖ ਮਨੋਰਥ ਨਾਨਕ-ਪੰਥੀ ਪਰਵਾਰ ਦਾ ਮੈਂਬਰ ਬਣ ਚੁੱਕੇ ਦਲਿਤ ਵਰਗ ਨੂੰ ਭੜਕਾਅ ਕੇ ਸਿੱਖਾਂ ਤੋਂ ਦੂਰ ਕਰਨਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ

ਤੌਜ਼ਕਿ-ਜਹਾਂਗੀਰੀ ਮੁਤਾਬਕ ਸਮਕਾਲੀ ਹਕੂਮਤ ਦੀ ਮੁਤੱਸਬੀ ਨੀਤੀ ਅਤੇ ਦੂਜਾ ਕਾਰਨ ਭਗਤ ਕਬੀਰ, ਨਾਮਦੇਵ ਤੇ ਰਵਿਦਾਸ ਜੀ ਵਰਗੇ ਦਲਿਤ ਵਰਗ ਦੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅਪਣੇ ਬਰਾਬਰ ਸਤਿਕਾਰ ਦੇਣਾ ਸੀ, ਨਾ ਕਿ ਕਿਸੇ ਬਿਪਰਵਾਦੀ ਸਵਰਗ ਵਿਚ ਬੈਠੇ ਭਗਤਾਂ ਦਾ ਸਰਾਪ। ਇਸ ਨਰੈਣ ਮਹੰਤ ਨੂੰ ਇਹ ਵੀ ਗਿਆਨ ਨਹੀਂ ਕਿ ਭਗਤ-ਬਾਣੀ ਦਾ ਸੰਗ੍ਰਹਿ ਤੇ ਲਿਪੀਅੰਤਰ ਗੁਰੂ ਅਰਜਨ ਸਾਹਿਬ ਨੇ ਨਹੀਂ, ਗੁਰੂ ਨਾਨਕ ਸਾਹਿਬ ਨੇ ਭਗਤਾਂ ਨੂੰ ਮਿਲ ਕੇ ਅਪਣੇ ਹੱਥੀਂ ਕੀਤਾ ਤੇ ਭਾਰਤ ਭਰ 'ਚ ਅਜਿਹੀ ਪਹਿਲ ਕਰਨ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝਿਆ ਕਿਉਂਕਿ ਭਗਤ-ਬਾਣੀ ਨਾਲ ਸਬੰਧਤ ਹੁਣ ਜਿਨ੍ਹੇ ਵੀ ਗ੍ਰੰਥ ਪ੍ਰਚਲਿਤ ਹਨ, ਉਹ ਸਾਰੇ 1604 'ਚ ਸੰਪਾਦਤ ਹੋਏ ਗੁਰੂ ਗ੍ਰੰਥ ਸਾਹਿਬ ਤੋਂ ਪਿੱਛੋਂ ਹੀ ਹੋਂਦ 'ਚ ਆਏ ਹਨ।